ਵਾਂਗਚੁਕ ਦੀਆਂ ਟਿੱਪਣੀਆਂ ਕਾਰਨ ਹਿੰਸਾ ਭੜਕੀ: ਕੇਂਦਰ
Wangchuk’s remarks provoked mob: Centre on Ladakh violence
ਕੇਂਦਰ ਸਰਕਾਰ ਨੇ ਅੱਜ ਲਦਾਖ ਹਿੰਸਾ ਬਾਰੇ ਕਿਹਾ ਕਿ ਇਹ ਹਿੰਸਾ ਰਾਜਨੀਤੀ ਤੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਸੀ ਤੇ ਇਹ ਸਾਜ਼ਿਸ਼ ਤਹਿਤ ਕੀਤੀ ਗਈ ਹੈ। ਕੇਂਦਰ ਨੇ ਅੱਜ ਕਿਹਾ ਕਿ ਲੱਦਾਖ ਵਿੱਚ ਸੋਨਮ ਵਾਂਗਚੁਕ ਦੀਆਂ ਭੜਕਾਊਟ ਟਿੱਪਣੀਆਂ ਕਾਰਨ ਹਿੰਸਾ ਭੜਕੀ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਲੱਦਾਖ ਵਿੱਚ ਹਿੰਸਾ ਰਾਜਨੀਤੀ ਅਤੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਸਾਜ਼ਿਸ਼ਾਂ ਦੀ ਨਿਸ਼ਾਨਦੇਹੀ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੱਦਾਖ ਅਤੇ ਇਸ ਦੇ ਨੌਜਵਾਨ ਕੁਝ ਵਿਅਕਤੀਆਂ ਵਲੋਂ ਖੇਡੀ ਗਈ ਸੌੜੀ ਰਾਜਨੀਤੀ ਅਤੇ ਕਾਰਕੁਨ ਸੋਨਮ ਵਾਂਗਚੁਕ ਦੇ ਨਿੱਜੀ ਹਿੱਤਾਂ ਦੀ ਵੱਡੀ ਕੀਮਤ ਅਦਾ ਕਰ ਰਹੇ ਹਨ ਕਿਉਂਕਿ ਹਿੰਸਾ ਵਿੱਚ ਸ਼ਾਮਲ ਲੱਦਾਖ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ, ਸਿਆਸੀ ਅਤੇ ਨਿੱਜੀ ਹਿੱਤਾਂ ਲਈ ਇੱਕ ਘਿਨਾਉਣੀ ਸਾਜ਼ਿਸ਼ ਵਿੱਚ ਫਸਾਇਆ ਗਿਆ। ਸੂਤਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਦਾਖੀ ਦੇ ਲੋਕਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਨੌਜਵਾਨਾਂ ਦੇ ਨਾਲ ਖੜ੍ਹੀ ਹੈ।