ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਾਂਗਚੁਕ ਮਾਮਲਾ: ਪਤਨੀ ਹੁਣ ਹਿਰਾਸਤ ਦੇ ਆਧਾਰ ਨੂੰ ਚੁਣੌਤੀ ਦੇਵੇਗੀ

ਸੁਪਰੀਮ ਕੋਰਟ ’ਚ ਮਾਮਲੇ ’ਤੇ ਸੁਣਵਾੲੀ 29 ਤੱਕ ਮੁਲਤਵੀ
Advertisement

ਸੁਪਰੀਮ ਕੋਰਟ ਨੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੇ ਮਾਮਲੇ ’ਚ ਸੁਣਵਾਈ 29 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ ਐਂਗਮੋ ਆਪਣੀ ਅਰਜ਼ੀ ’ਚ ਸੋਧ ਕਰ ਕੇ ਪਤੀ ਦੀ ਹਿਰਾਸਤ ਦੇ ਆਧਾਰ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਨੇ ਜੋਧਪੁਰ ਜੇਲ੍ਹ ਦੇ ਜੇਲ੍ਹਰ ਦੇ ਦਾਖ਼ਲ ਕੀਤੇ ਹਲਫ਼ਨਾਮੇ ’ਤੇ ਵਿਚਾਰ ਕੀਤਾ ਕਿ ਵਾਂਗਚੁਕ ਦੇ ਵੱਡੇ ਭਰਾ ਅਤੇ ਵਕੀਲ ਨੇ ਉਸ ਨਾਲ ਮੁਲਾਕਾਤ ਕੀਤੀ ਹੈ। ਐਂਗਮੋ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਹ ਪਟੀਸ਼ਨ ’ਚ ਸੋਧ ਲਈ ਅਰਜ਼ੀ ਦੇ ਕੇ ਵਾਂਗਚੁਕ ਦੀ ਹਿਰਾਸਤ ਦੇ ਆਧਾਰ ਨੂੰ ਚੁਣੌਤੀ ਦੇਣਗੇ। ਸੁਣਵਾਈ ਦੌਰਾਨ ਸਿੱਬਲ ਨੇ ਬੇਨਤੀ ਕੀਤੀ ਕਿ ਵਾਂਗਚੁਕ ਨੂੰ ਆਪਣੀ ਪਤਨੀ ਨਾਲ ਕੁਝ ‘ਨੋਟਸ’ ਸਾਂਝੇ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਬੰਦੀ ਵੱਲੋਂ ਪਤਨੀ ਨਾਲ ‘ਨੋਟਸ’ ਸਾਂਝੇ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ। ਅਦਾਲਤ ਨੇ 6 ਅਕਤੂਬਰ ਨੂੰ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਨੋਟਿਸ ਜਾਰੀ ਕੀਤੇ ਸਨ। ਉਂਝ ਅਦਾਲਤ ਨੇ ਹਿਰਾਸਤ ਦਾ ਕਾਰਨ ਦੱਸਣ ਦੀ ਉਨ੍ਹਾਂ ਦੀ ਅਰਜ਼ੀ ’ਤੇ ਕੋਈ ਹੁਕਮ ਦੇਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਸੁਣਵਾਈ ਅੱਜ ਲਈ ਤੈਅ ਕੀਤੀ ਸੀ। ਵਾਂਗਚੁਕ ਨੂੰ ਲੱਦਾਖ ’ਚ ਹਿੰਸਾ ਮਗਰੋਂ 26 ਸਤੰਬਰ ਨੂੰ ਕੌਮੀ ਸੁਰੱਖਿਆ ਐਕਟ (ਐੱਨ ਐੱਸ ਏ) ਤਹਿਤ ਹਿਰਾਸਤ ’ਚ ਲਿਆ ਗਿਆ ਸੀ।

Advertisement
Advertisement
Show comments