ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵੋਟਰਾਂ ਨੂੰ 15 ਦਿਨਾਂ ’ਚ ਮਿਲਣਗੇ ਵੋਟਰ ਸ਼ਨਾਖਤੀ ਕਾਰਡ: ਚੋਣ ਕਮਿਸ਼ਨ

Now voter I-cards to be delivered within 15 days: EC
Advertisement

ਨਵੀਂ ਦਿੱਲੀ, 18 ਜੂਨ

ਵੋਟਰਾਂ ਨੂੰ ਉਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡ ਹੁਣ 15 ਦਿਨਾਂ ’ਚ ਮਿਲਣਗੇ, ਜਿਸ ਨਾਲ ਇਸ ਕੰਮ ਵਿੱਚ ਲੱਗਣ ਵਾਲਾ ਸਮਾਂ ਘੱਟ ਕੇ ਅੱਧਾ ਰਹਿ ਜਾਵੇਗਾ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਵੋਟਰਾਂ ਤੱਕ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਪਹੁੰਚਾਉਣ ’ਚ ਹੁਣ ਤੱਕ ਇੱਕ ਮਹੀਨੇ ਤੋਂ ਥੋੜ੍ਹਾ ਵੱਧ ਸਮਾਂ ਲੱਗਦਾ ਰਿਹਾ ਹੈ।

Advertisement

ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਦੀ ਨਵੀਂ ਰਜਿਸਟਰੇਸ਼ਨ ਜਾਂ ਮੌਜੂਦਾ ਵੋਟਰ ਦੇ ਵੇਰਵਿਆਂ ’ਚ ਤਬਦੀਲੀ 15 ਦਿਨਾਂ ਦੇ ਅੰਦਰ ਉਨ੍ਹਾਂ ਦੇ ਵੋਟਰ ਕਾਰਡਾਂ ਦੀ ਡਲਿਵਰੀ ਯਕੀਨੀ ਬਣਾਉਣ ਲਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਨਵੀਂ ਪ੍ਰਣਾਲੀ ਚੋਣ ਰਜਿਸਟਰੇਸ਼ਨ ਅਧਿਕਾਰੀ (ਈਆਰਓ) ਵੱਲੋਂ ਈਪੀਆਈਸੀ ਬਣਾਉਣ ਤੋਂ ਲੈ ਕੇ ਡਾਕ ਵਿਭਾਗ (ਡੀਓਪੀ) ਰਾਹੀਂ ਵੋਟਰਾਂ ਨੂੰ ਕਾਰਡ ਮੁਹੱਈਆ ਕਰਵਾਉਣ ਤੱਕ ਹਰ ਪੜਾਅ ਦੀ ਟਰੈਕਿੰਗ ਯਕੀਨੀ ਬਣਾਏਗੀ।

ਕਮਿਸ਼ਨ ਮੁਤਾਬਕ ਵੋਟਰਾਂ ਨੂੰ ਹਰ ਪੜਾਅ ’ਤੇ ਐੱਸਐੱਮਐੱਸ ਰਾਹੀਂ ਨੋਟੀਫਿਕੇਸ਼ਨ ਵੀ ਮਿਲਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੇ ਈਪੀਆਈਸੀ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇਗੀ। ਚੋਣ ਕਮਿਸ਼ਨ ਨੇ ਇਸ ਮੰਤਵ ਲਈ ਹਾਲ ਹੀ ਵਿਚ ਲਾਂਚ ਕੀਤੇ ਆਪਣੇ ਈਸੀਆਈਨੈੱਟ ਪਲੈਟਫਾਰਮ ’ਤੇ ਆਈਟੀ ਮਾਡਿਊਲ ਸ਼ੁਰੂ ਕੀਤਾ ਹੈ। -ਪੀਟੀਆਈ

Advertisement
Tags :
Voter I-cards