ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀ ਏ ਏ ਤਹਿਤ ਵੋਟਰਾਂ ਨਾਮ ਕੱਟੇ ਜਾ ਸਕਦੇ ਨੇ: ਮਮਤਾ ਬੈਨਰਜੀ

ਮੁੱਖ ਮੰਤਰੀ ਨੇ ਐੱਸ ਆਈ ਆਰ ’ਤੇ ਸਵਾਲ ਚੁੱਕੇ; ਚੋਣ ਕਮਿਸ਼ਨ ਨੂੰ ‘ਭਾਜਪਾ ਕਮਿਸ਼ਨ’ ਕਰਾਰ ਦਿੱਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮਾਰਚ ਦੌਰਾਨ ਲੋਕਾਂ ਨੂੰ ਮਿਲਦੀ ਹੋਈ। -ਫੋਟੋ: ਪੀ ਟੀ ਆਈ
Advertisement

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐੱਸ ਆਈ ਆਰ ਬਾਰੇ ਅੱਜ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਸੂਬੇ ਦੇ ਮਤੂਆ ਬਹੁਗਿਣਤੀ ਇਲਾਕੇ ਦੇ ਵੋਟਰਾਂ ਨੂੰ ਨਾਗਰਿਕਤਾ (ਸੋਧ) ਕਾਨੂੰਨ ਤਹਿਤ ਵਿਦੇਸ਼ੀ ਐਲਾਨਣ ’ਤੇ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ।

ਐੱਸ ਆਈ ਆਰ ਖ਼ਿਲਾਫ਼ ਬੋਨਗਾਉਂ ਤੋਂ ਠਾਕੁਰਨਗਰ ਤੱਕ ਤਿੰਨ ਕਿਲੋਮੀਟਰ ਲੰਮੇ ਮਾਰਚ ਤੋਂ ਪਹਿਲਾਂ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਜੇ ਬੰਗਾਲ ’ਚ ਉਨ੍ਹਾਂ ਨੂੰ ਚੁਣੌਤੀ ਦਿੱਤੀ ਗਈ ਤਾਂ ਉਹ ਪੂਰੇ ਮੁਲਕ ’ਚ ਭਾਜਪਾ ਦੀ ਨੀਂਹ ਹਿਲਾ ਦੇਣਗੇ। ਮਾਰਚ ਦੇ ਠਾਕੁਰਨਗਰ ਪਹੁੰਚਣ ’ਤੇ ਲੋਕਾਂ ਨੇ ਐੱਸ ਆਈ ਆਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Advertisement

ਮੁੱਖ ਮੰਤਰੀ ਨੇ ਕਿਹਾ ਕਿ ‘ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ’ ਅਤੇ ਲੋਕਾਂ ਨੂੰ ਐੱਸ ਆਈ ਆਰ ਦੇ ਡਰੋਂ ਖ਼ੁਦਕੁਸ਼ੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਪ੍ਰਕਿਰਿਆ (ਐੱਸ ਆਈ ਆਰ) ਨੂੰ ਲੈ ਕੇ ਫੈਲੀ ਘਬਰਾਹਟ ਕਾਰਨ 35-36 ਮੌਤਾਂ ਹੋ ਚੁੱਕੀਆਂ ਹਨ। ਕਈ ਲੋਕ ਖ਼ੁਦਕੁਸ਼ੀ ਕਰ ਚੁੱਕੇ ਹਨ। ਐੱਸ ਆਈ ਆਰ ਨੂੰ ਪ੍ਰਬੰਧਹੀਣ ਕਰਾਰ ਦਿੰਦਿਆਂ ਉਨ੍ਹਾਂ ਆਖਿਆ ਕਿ ਖਰੜਾ ਸੂਚੀ ‘ਚੋਣ ਕਮਿਸ਼ਨ ਤੇ ਭਾਜਪਾ ਵੱਲੋਂ ਪੈਦਾ ਕੀਤੀ ਗਈ ਭਿਆਨਕ ਸਥਿਤੀ ਨੂੰ ਦਰਸਾਉਂਦੀ ਹੈ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ‘ਭਾਜਪਾ ਕਮਿਸ਼ਨ’ ਵਿੱਚ ਬਦਲ ਗਿਆ ਹੈ ਜੋ ‘ਦਿੱਲੀ ਦੇ ਨਿਰਦੇਸ਼ਾਂ’ ਉੱਤੇ ਕੰਮ ਕਰ ਰਿਹਾ ਹੈ ਅਤੇ ਉਹ ‘ਏ ਆਈ ਦੀ ਵਰਤੋਂ ਹੇਰਾਫੇਰੀ ਲਈ ਕਰੇਗਾ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਕਿਹਾ ਕਿ ਜੇ ਐੱਸ ਆਈ ਆਰ ‘ਦੋ ਜਾਂ ਤਿੰਨ ਸਾਲਾਂ’ ਵਿੱਚ ਕੀਤੀ ਜਾਵੇ ਤਾਂ ਉਹ ਇਸ ਦੀ ਹਮਾਇਤ ਕਰਨਗੇ। ਉਨ੍ਹਾਂ ਨੇ ਕਿਹਾ, ‘‘ਮੈਂ ਇੱਥੇ ਵੋਟਾਂ ਮੰਗਣ ਨਹੀਂ ਬਲਕਿ ਤੁਹਾਨੂੰ ਭਰੋਸਾ ਦੇਣ ਆਈ ਹੈ। ਇੱਕ ਵੀ ਜਾਇਜ਼ ਵੋਟਰ ਦਾ ਨਾਮ ਕੱਟਣ ਨਹੀਂ ਦਿੱਤਾ ਜਾਵੇਗਾ।’’ -ਪੀਟੀਆਈ

ਮੁੱਖ ਮੰਤਰੀ ਨੂੰ ਬੋਨਗਾਉਂ ਜਾਣ ਲਈ ਨਾ ਮਿਲਿਆ ਹੈਲੀਕਾਪਟਰ

ਬੋਨਗਾਉਂ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹੈਲੀਕਾਪਟਰ ਦਾ ਲਾਇਸੈਂਸ ਤੇ ਇੰਸ਼ੋਰੈਂਸ ਖਤਮ ਹੋਣ ਕਾਰਨ ਆਪਣੀ ਹਵਾਈ ਬੋਨਗਾਉਂ ਲਈ ਹਵਾਈ ਯਾਤਰਾ ਰੱਦ ਕਰਨੀ ਪਈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਹੈ। ਬਾਅਦ ’ਚ ਮੁੱਖ ਮੰਤਰੀ ਬੈਨਰਜੀ ਸੜਕ ਰਾਹੀਂ ਬੋਨਗਾਉਂ ਪਹੁੰਚੀ। ਮਮਤਾ ਨੇ ਕਿਹਾ ਕਿ ਉਨ੍ਹਾਂ ਨੂੰ ਰਵਾਨਾ ਹੋਣ ਤੋਂ ਮਹਿਜ਼ ਦੋ ਘੰਟੇ ਪਹਿਲਾਂ ਸਵੇਰੇ 10 ਵਜੇ ਦੱਸਿਆ ਗਿਆ ਕਿ ਜਹਾਜ਼ ਉਡਾਣ ਨਹੀਂ ਭਰ ਸਕਦਾ। ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਗੱਲ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। -ਪੀਟੀਆਈ

Advertisement
Show comments