ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ ’ਚ ‘ਵੋਟ ਚੋਰੀ’ ਮੁੱਖ ਮੁੱਦਾ: ਰਾਹੁਲ

‘ਪ੍ਰਧਾਨ ਮੰਤਰੀ ਦਾ ਹੁਣ ਮਨੀਪੁਰ ਦੌਰਾ ਕੋੲੀ ਵੱਡੀ ਗੱਲ ਨਹੀਂ’
ਜੂਨਾਗੜ੍ਹ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਸਿਖਲਾਈ ਕੈਂਪ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਨੀਪੁਰ ਲੰਬੇ ਸਮੇਂ ਤੋਂ ਔਖੇ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਣ ਉਥੋਂ ਦਾ ਦੌਰਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਅੱਗੇ ਮੁੱਖ ਮੁੱਦਾ ‘ਵੋਟ ਚੋਰੀ’ ਹੈ। ਗੁਜਰਾਤ ਦੇ ਜੂਨਾਗੜ੍ਹ ਨੇੜਲੇ ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਦਾਅਵਾ ਕੀਤਾ ਕਿ ਹਰ ਥਾਂ ’ਤੇ ਲੋਕ ਹੁਣ ‘ਵੋਟ ਚੋਰੀ’ ਦੇ ਨਾਅਰੇ ਲਗਾ ਰਹੇ ਹਨ। ਰਾਹੁਲ ਨੇ ਕਿਹਾ, ‘‘ਉਨ੍ਹਾਂ (ਭਾਜਪਾ) ਹਰਿਆਣਾ ਅਤੇ ਮਹਾਰਾਸ਼ਟਰ ’ਚ ਚੋਣਾਂ ਚੋਰੀ ਕੀਤੀਆਂ। ਅਸੀਂ ਹੁਣੇ ਜਿਹੇ ਕਰਨਾਟਕ ’ਚ ਇਹ ਸਾਬਤ ਕੀਤਾ ਹੈ। ਇਸ ਕਰਕੇ ਮੁੱਖ ਮੁੱਦਾ ਵੋਟ ਚੋਰੀ ਹੈ। ਹਰੇਕ ਥਾਂ ’ਤੇ ਲੋਕ ਵੋਟਰ ਚੋਰ ਦੇ ਨਾਅਰੇ ਲਗਾ ਰਹੇ ਹਨ।’’ ਜਦੋਂ ਪੱਤਰਕਾਰਾਂ ਨੇ ਰਾਹੁਲ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਸ਼ਨਿਚਰਵਾਰ ਨੂੰ ਮਨੀਪੁਰ ਦੌਰੇ ਬਾਰੇ ਸਵਾਲ ਕੀਤਾ ਤਾਂ ਕਾਂਗਰਸੀ ਆਗੂ ਨੇ ਕਿਹਾ, ‘‘ਮਨੀਪੁਰ ਲੰਬੇ ਸਮੇਂ ਤੋਂ ਔਖੇ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਹੁਣ ਉਥੇ ਜਾਣ ਦਾ ਫ਼ੈਸਲਾ ਲਿਆ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ।’’ ਇਸ ਦੌਰਾਨ ਰਾਹੁਲ ਨੇ ਗੁਜਰਾਤ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਸਿਖਲਾਈ ਕੈਂਪ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਭਾਜਪਾ ਆਗੂ ਜੀ ਵੀ ਐੱਲ ਨਰਸਿਮ੍ਹਾ ਰਾਓ ਨੇ ਕਿਹਾ ਕਿ ਰਾਹੁਲ ਗਾਂਧੀ ਦੇ ‘ਵੋਟ ਚੋਰੀ’ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ 2014 ’ਚ ਪ੍ਰਧਾਨ ਮੰਤਰੀ ਬਣਨ ਮਗਰੋਂ ਕਾਂਗਰਸ ਦਾ ਨਿਘਾਰ ਸ਼ੁਰੂ ਹੋ ਗਿਆ ਸੀ।

Advertisement
Advertisement
Show comments