ਵੋਟ ਚੋਰੀ ਕੇਸ: ਭਾਜਪਾ ਦੇ ਸਾਬਕਾ ਵਿਧਾਇਕ ਦੇ ਘਰ ਨੇੜਿਓਂ ਵੋਟਰਾਂ ਦਾ ਸੜਿਆ ਰਿਕਾਰਡ ਮਿਲਿਆ
ਉਨ੍ਹਾਂ ਨੇ ਅੱਜ ਕਿਹਾ, ‘‘ਤਿਉਹਾਰ ਤੋਂ ਪਹਿਲਾਂ ਸਫ਼ਾਈ ਦੌਰਾਨ ਸਾਡੇ ਸਟਾਫ ਨੇ ਇਹ (ਵੋਟਰ ਰਿਕਾਰਡ) ਬਾਹਰ ਸੁੱਟ ਦਿੱਤਾ ਤੇ ਇਸ ਨੂੰ ਸਾੜ ਦਿੱਤਾ। ਜੇਕਰ ਸਾਡੀ ਕੋਈ ਮੰਦਭਾਵਨਾ ਹੁੰਦੀ ਤਾਂ ਅਸੀਂ ਇਸ ਨੂੰ ਆਪਣੇ ਘਰ ਤੋਂ ਦੂਰ ਸਾੜਦੇ। ਕੋਈ ਆਪਣੇ ਘਰ ਦੇ ਸਾਹਮਣੇ ਅਜਿਹਾ ਕਿਉਂ ਕਰੇਗਾ? ਇਸ ਪਿੱਛੇ ਕੋਈ ਲੁਕਵਾਂ ਇਰਾਦਾ ਨਹੀਂ ਸੀ।’’
ਸੂਤਰਾਂ ਨੇ ਦੱਸਿਆ ਕਿ ਐੱਸ ਆਈ ਟੀ ਨੇ ਲੰਘੇ ਦਿਨ ਸੁਭਾਸ਼ ਗੁਟੇਦਾਰ, ਉਨ੍ਹਾਂ ਦੇ ਬੇਟਿਆਂ ਤੇ ਚਾਰਟਰਡ ਅਕਾਊਂਟੈਂਟ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਵੱਡੇ ਪੈਮਾਨੇ ’ਤੇ ਵੋਟ ਚੋਰੀ ਦਾ ਦੋਸ਼ ਲਾਉਣ ਮਗਰੋਂ ਐੱਸ ਆਈ ਟੀ ਕਾਇਮ ਕੀਤੀ ਗਈ ਸੀ। ਉਨ੍ਹਾਂ ਨੇ ਦੋਸ਼ਾਂ ਦੇ ਸਮਰਥਨ ’ਚ 2023 ਦੇ ਕਰਨਾਟਕ ਅਸੈਂਬਲੀ ਚੋਣਾਂ ਦੌਰਾਨ ਅਲੰਦ ਹਲਕੇ ਦਾ ਹਵਾਲਾ ਦਿੱਤਾ ਸੀ।
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕਾਂਗਰਸੀ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟਣ ਲਈ ਕੁਝ ਵੋਟਰਾਂ ਵੱਲੋਂ ਫਰਜ਼ੀ ਫੋਨ ਕੀਤੇ ਗਏ ਸਨ। ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਧੋਖਾਧੜੀ ਦਾ ਵੇਲੇ ਸਿਰ ਪਤਾ ਲੱਗਣ ’ਤੇ ਉਨ੍ਹਾਂ ਦੇ ਉਮੀਦਵਾਰ ਬੀ ਆਰ ਪਾਟਿਲ ਜੇਤੂ ਰਹੇ ਅਤੇ ਭਾਜਪਾ ਉਮੀਦਵਾਰ ਸ਼ੁਭਾਸ਼ ਗੁਟੇਦਾਰ ਦੀ ਹਾਰ ਹੋਈ।