ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੀਐੱਲਸੀਸੀ ’ਤੇ ਗੁੰਮਰਾਹਕੁਨ ਇਸ਼ਤਿਹਾਰਾਂ ਲਈ 3 ਲੱਖ ਰੁਪਏ ਜੁਰਮਾਨਾ

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਪਤਲੇ ਹੋਣ ਦੇ ਇਲਾਜ ਨਾਲ ਸਬੰਧਤ ਗੁੰਮਰਾਹਕੁਨ ਇਸ਼ਤਿਹਾਰ ਪ੍ਰਕਾਸ਼ਤ ਕਰਨ ’ਤੇ ਵੀਐੱਲਸੀਸੀ ਲਿਮਟਿਡ ’ਤੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਵੀਐੱਲਸੀਸੀ ’ਤੇ ਇਹ ਜੁਰਮਾਨਾ ਕੂਲਸਕਲਪਟਿੰਗ ਪ੍ਰਕਿਰਿਆ...
Advertisement

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਪਤਲੇ ਹੋਣ ਦੇ ਇਲਾਜ ਨਾਲ ਸਬੰਧਤ ਗੁੰਮਰਾਹਕੁਨ ਇਸ਼ਤਿਹਾਰ ਪ੍ਰਕਾਸ਼ਤ ਕਰਨ ’ਤੇ ਵੀਐੱਲਸੀਸੀ ਲਿਮਟਿਡ ’ਤੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਵੀਐੱਲਸੀਸੀ ’ਤੇ ਇਹ ਜੁਰਮਾਨਾ ਕੂਲਸਕਲਪਟਿੰਗ ਪ੍ਰਕਿਰਿਆ ਤੇ ਮਸ਼ੀਨ ਦੀ ਵਰਤੋਂ ਰਾਹੀਂ ਚਰਬੀ ਘਟਾਉਣ ਬਾਰੇ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਤ ਕਰਨ ਲਈ ਲਗਾਇਆ ਗਿਆ ਹੈ। ਇਸ ਸਬੰਧੀ ਵਿਭਾਗ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੀ ਜਾਂਚ ਕਰਨ ’ਤੇ ਸ਼ਿਕਾਇਤ ਸਹੀ ਪਾਈ ਗਈ। ਵੀਐੱਲਸੀਸੀ ਨੇ ਇਕ ਵਾਰ ’ਚ 600 ਗ੍ਰਾਮ ਭਾਰ ਅਤੇ ਢਿੱਡ 7 ਸੈਂਟੀਮੀਟਰ ਘਟਾਉਣ ਦੇ ਦਾਅਵੇ ਕੀਤੇ ਸਨ।

Advertisement
Advertisement