ਵੀਜ਼ਾ ਪ੍ਰੋਗਰਾਮ ਵਿਸਥਾਰ ਯੂਏਈ-ਭਾਰਤ ’ਚ ਸਥਾਈ ਭਾਈਵਾਲੀ ਦਾ ਸਬੂਤ: ਅਲਸ਼ਾਲੀ
ਨਵੀਂ ਦਿੱਲੀ, 30 ਜੂਨ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਲਈ ਯੂਏਈ ਦੇ ‘ਆਮਦ ’ਤੇ ਵੀਜ਼ਾ’ ਪ੍ਰੋਗਰਾਮ ’ਚ ਵਿਸਤਾਰ ਭਾਰਤ ਨਾਲ ਇਸ ਦੀ ਸਥਾਈ ਭਾਈਵਾਲੀ ਦਾ ਸਬੂਤ ਹੈ। ਨਵੀਂ ਦਿੱਲੀ ’ਚ ਯੂਏਈ ਦੇ...
Advertisement
ਨਵੀਂ ਦਿੱਲੀ, 30 ਜੂਨ
ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਲਈ ਯੂਏਈ ਦੇ ‘ਆਮਦ ’ਤੇ ਵੀਜ਼ਾ’ ਪ੍ਰੋਗਰਾਮ ’ਚ ਵਿਸਤਾਰ ਭਾਰਤ ਨਾਲ ਇਸ ਦੀ ਸਥਾਈ ਭਾਈਵਾਲੀ ਦਾ ਸਬੂਤ ਹੈ। ਨਵੀਂ ਦਿੱਲੀ ’ਚ ਯੂਏਈ ਦੇ ਮਿਸ਼ਨ ਨੇ ਭਾਰਤੀ ਨਾਗਰਿਕਾਂ ਲਈ ਵਿਸਤਾਰਤ ‘ਆਮਦ ’ਤੇ ਵੀਜ਼ਾ’ ਨੀਤੀ ਦੇ ਮਹੱਤਵ ਨੂੰ ਉਭਾਰਿਆ ਅਤੇ ਇਸ ਨੂੰ ਦੁਵੱਲੇ ਸਬੰਧਾਂ ਤੇ ਲੋਕਾਂ ਦੇ ਮੇਲ-ਜੋਲ ਨੂੰ ਅੱਗੇ ਵਧਾਉਣ ਵਿੱਚ ਅਹਿਮ ਮੀਲ ਪੱਥਰ ਦੱਸਿਆ। ਭਾਰਤ ਯੂਏਈ ਦੀ ਸੈਰ-ਸਪਾਟਾ ਕਾਮਯਾਬੀ ਦਾ ਆਧਾਰ ਬਣ ਗਿਆ ਹੈ। ਇੱਕ ਅਨੁਮਾਨ ਅਨੁਸਾਰ 2023 ’ਚ ਤਕਰੀਬਨ 45 ਲੱਖ ਭਾਰਤੀਆਂ ਨੇ ਇਸ ਦੇਸ਼ ਦੀ ਯਾਤਰਾ ਕੀਤੀ ਹੈ। ਆਸਟਰੇਲੀਆ, ਕੈਨੇਡਾ, ਜਪਾਨ, ਨਿਊਜ਼ੀਲੈਂਡ, ਕੋਰੀਆ ਗਣਰਾਜ ਤੇ ਸਿੰਗਾਪੁਰ ਤੋਂ ਵੈਧ ਰਿਹਾਇਸ਼ ਪਰਮਿਟ ਵਾਲੇ ਭਾਰਤੀ ਪਾਸਪੋਰਟ ਧਾਰਕ ਯੂਏਈ ਦੇ ਸਾਰੇ ਦਾਖਲਿਆਂ ’ਤੇ ‘ਆਮਦ ’ਤੇ ਵੀਜ਼ਾ’ ਹਾਸਲ ਕਰਨ ਦੇ ਯੋਗ ਹਨ। -ਪੀਟੀਆਈ
Advertisement
Advertisement