ਮਨੀਪੁਰ ’ਚ ਹਿੰਸਾ: ਪੇਂਡੂ ਰੱਖਿਆ ਬਲ ’ਤੇ ਹਮਲੇ ’ਚ ਇਕ ਹਲਾਕ
ਇੰਫਾਲ, 17 ਜੁਲਾਈ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਲੈਮਟਨ ਥੰਗਬੂ ਪਿੰਡ ਵਿਚ ਹਥਿਆਰਬੰਦ ਹਮਲਾਵਰਾਂ ਨੇ ਪੇਂਡੂ ਰੱਖਿਆ ਬਲ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਸਵੇਰੇ ਦੀ ਹੈ। 3 ਮਈ ਨੂੰ ਜਾਤੀ...
Advertisement
ਇੰਫਾਲ, 17 ਜੁਲਾਈ
ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਲੈਮਟਨ ਥੰਗਬੂ ਪਿੰਡ ਵਿਚ ਹਥਿਆਰਬੰਦ ਹਮਲਾਵਰਾਂ ਨੇ ਪੇਂਡੂ ਰੱਖਿਆ ਬਲ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਸਵੇਰੇ ਦੀ ਹੈ। 3 ਮਈ ਨੂੰ ਜਾਤੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਚੂੜਾਚਾਂਦਪੁਰ ਲਿਜਾਇਆ ਗਿਆ। ਇਲਾਕੇ ਦੀ ਸੁਰੱਖਿਆ ਲਈ ਸਿਰਫ਼ ਪੇਂਡੂ ਰੱਖਿਆ ਬਲ ਤਾਇਨਾਤ ਹੈ। ਐਤਵਾਰ ਨੂੰ 30 ਵਿਅਕਤੀ ਛੋਟੀ ਪਹਾੜੀ 'ਤੇ ਚੜ੍ਹੇ ਅਤੇ ਪੇਂਡੂ ਰੱਖਿਆ ਬਲ ਦੇ ਮੈਂਬਰਾਂ 'ਤੇ ਹਮਲਾ ਕੀਤਾ। ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ।
Advertisement
Advertisement