ਚੋਣ ਜ਼ਾਬਤੇ ਦੀ ਉਲੰਘਣਾ: ਨੱਢਾ ਖ਼ਿਲਾਫ਼ ਜਾਂਚ ’ਤੇ ਰੋਕ
ਬੰਗਲੂਰੂ, 8 ਜੁਲਾਈ ਕਰਨਾਟਕ ਹਾਈ ਕੋਰਟ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਖ਼ਿਲਾਫ਼ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦਰਜ ਕੇਸ ਦੀ ਜਾਂਚ ’ਤੇ ਰੋਕ ਲਗਾ ਦਿੱਤੀ ਹੈ। ਗ਼ੌਰਤਲਬ ਹੈ ਕਿ ਨੱਢਾ, ਵਿਜਯਨਰਾਗਾ...
Advertisement
ਬੰਗਲੂਰੂ, 8 ਜੁਲਾਈ
ਕਰਨਾਟਕ ਹਾਈ ਕੋਰਟ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਖ਼ਿਲਾਫ਼ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦਰਜ ਕੇਸ ਦੀ ਜਾਂਚ ’ਤੇ ਰੋਕ ਲਗਾ ਦਿੱਤੀ ਹੈ। ਗ਼ੌਰਤਲਬ ਹੈ ਕਿ ਨੱਢਾ, ਵਿਜਯਨਰਾਗਾ ਦੇ ਹਰਾਪਨਹੱਲੀ ਨਗਰ ਵਿੱਚ ਇਸ ਸਾਲ ਮਈ ’ਚ ਪਾਰਟੀ ਦੇ ਪ੍ਰਚਾਰ ਦੌਰਾਨ ਵੋਟਰਾਂ ਨੂੰ ਭਰਮਾਉਣ ਵਾਲਾ ਭਾਸ਼ਨ ਦੇਣ ਦੇ ਮਾਮਲੇ ਵਿੱਚ ਨਾਮਜ਼ਦ ਸਨ। ੲਿਸ ਕੇਸ ਨੂੰ ਰੱਦ ਕਰਵਾਉਣ ਲਈ ਨੱਢਾ ਨੇ ਅਪਰਾਧਿਕ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਦੀ ਸੁਣਵਾਈ ਸਿੰਗਲ ਜੱਜ ਬੈਂਚ ਦੇ ਜਸਟਿਸ ਐਮ ਨਾਗਾਪਰਸੰਨਾ ਨੇ ਕੀਤੀ। ਜੱਜ ਨੇ ਇਸ ਕੇਸ ਦੀ ਜਾਂਚ ’ਤੇ ਰੋਕ ਲਾਉਣ ਸਬੰਧੀ ਅੰਤ੍ਰਿਮ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਚੋਣ ਵਿਜੀਲੈਂਸ ਡਿਵੀਜ਼ਨ ਦੇ ਅਧਿਕਾਰੀਆਂ ਨੇ ਸ਼ਿਕਾਇਤ ’ਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। -ਪੀਟੀਆਈ
Advertisement
Advertisement