Video: Ram Lalla idols: ਧਨਤੇਰਸ ਮੌਕੇ ਰਾਮ ਲੱਲਾ ਸ਼ੈਲੀ ਵਾਲੀਆਂ ਛੋਟੀਆਂ ਮੂਰਤੀਆਂ ਦੀ ਮੰਗ ਵਧੀ
Miniature idols of Ram Lalla in demand on Dhanteras; ਗੁਜਰਾਤ ਦੇ ਸੂਰਤ ਵਿਚ ਲੋਕਾਂ ਨੇ ਵੱਡੇ ਪੱਧਰ ’ਤੇ ਖ਼ਰੀਦੀਆਂ ਰਾਮ ਲੱਲਾ ਦੀਆਂ ਛੋਟੀਆਂ ਮੂਰਤੀਆਂ
Advertisement
ਪੰਜਾਬੀ ਟ੍ਰਿਬਿਊੁਨ ਵੈੱਬ ਡੈਸਕ
ਚੰਡੀਗੜ੍ਹ, 29 ਅਕਤੂਬਰ
Advertisement
ਦੇਸ਼ ਭਰ ਵਿਚ ਮੰਗਲਵਾਰ ਨੂੰ ਧਨਤੇਰਸ ਮੌਕੇ ਲੋਕਾਂ ਵੱਲੋਂ ਵੱਡੇ ਪੱਧਰ ਉਤੇ ਸੋਨੇ-ਚਾਂਦੀ ਦੇ ਗਹਿਣਿਆਂ, ਭਾਂਡਿਆਂ ਅਤੇ ਵਾਹਨਾਂ ਆਦਿ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਗ਼ੌਰਤਲਬ ਹੈ ਕਿ ਅੱਜ ਦੇ ਦਿਨ ਅਜਿਹੀਆਂ ਚੀਜ਼ਾਂ ਨੂੰ ਖ਼ਰੀਦਣਾ ਹਿੰਦੂ ਧਰਮ ਵਿਚ ਸ਼ੁਭ ਮੰਨਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਅੱਜ ਦੇ ਦਿਨ ਗੁਜਰਾਤ ਦੇ ਸ਼ਹਿਰ ਸੂਰਤ ਦੇ ਸਰਾਫ਼ਾ ਬਾਜ਼ਾਰ ਵਿਚ ਰਾਮ ਲੱਲਾ ਸ਼ੈਲੀ ਵਾਲੀਆਂ ਛੋਟੀਆਂ ਮੂਰਤੀਆਂ ਦੀ ਭਗਵਾਨ ਰਾਮ ਦੇ ਸ਼ਰਧਾਲੂਆਂ ਵਿਚ ਖ਼ਾਸ ਖਿੱਚ ਤੇ ਮੰਗ ਰਹੀ। ਗ਼ੌਰਤਲਬ ਹੈ ਕਿ ਰਾਮ ਲੱਲਾ ਦੀ ਅਜਿਹੀ ਮੂਰਤੀ ਯੂਪੀ ’ਚ ਅਯੁੱਧਿਆ ਵਿਖੇ ਬਣਾਏ ਗਏ ਸ੍ਰੀਰਾਮ ਮੰਦਰ ਵਿਚ ਸਥਾਪਤ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਸੂਰਤ ਸ਼ਹਿਰ ਆਪਣੀ ਗਹਿਣਿਆਂ ਖ਼ਾਸਕਰ ਹੀਰੇ ਦੀ ਸਨਅਤ ਲਈ ਦੇਸ਼-ਵਿਦੇਸ਼ ਵਿਚ ਪ੍ਰਸਿੱਧ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸੂਰਤ ਦੇ ਸਰਾਫ਼ਾ ਬਾਜ਼ਾਰ ਵਿਚ ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਰਾਮ ਲੱਲਾ ਦੀਆਂ ਛੋਟੀਆਂ ਮੂਰਤੀਆਂ ਖ਼ਰੀਦੀਆਂ।
ਦੇਖੋ ਵੀਡੀਓ:
Advertisement