ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Video: ਵਿਰੋਧੀ ਧਿਰ ਦੇ ਆਗੂ ਲਈ ਕਾਂਗਰਸ ਵਿੱਚ ਗੁੱਥਮ-ਗੁੱਥਾ ਚੱਲ ਰਿਹਾ: ਸੈਣੀ

ਹਰਿਆਣਾ ਵਿਚ ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਆਗੂ ਦੀ ਚੋਣ ਕਰਨ ’ਚ ਹੋ ਰਹੀ ਦੇਰ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਤਨਜ਼
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 26 ਅਕਤੂਬਰ

Advertisement

Haryana CM Nayab Singh Saini: ਹਰਿਆਣਾ ਵਿਚ ਕਾਂਗਰਸ ਵੱਲੋਂ ਆਪਣੇ ਵਿਧਾਇਕ ਦਲ ਦੇ ਆਗੂ (CLP leader), ਜੋ ਸੂਬਾਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਵੀ ਹੋਵੇਗਾ, ਦੀ ਕੀਤੀ ਜਾਣ ਵਾਲੀ ਚੋਣ ਵਿਚ ਹੋ ਰਹੀ ਦੇਰ ਉਤੇ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤਨਜ਼ ਕੱਸਦਿਆਂ ਕਿਹਾ ਹੈ ਕਿ ਇਸ ਅਹੁਦੇ ਲਈ ਹਰਿਆਣਾ ਕਾਂਗਰਸ ਵਿਚ ਭਾਰੀ ਖਿੱਚਧੂਹ ਹੋ ਰਹੀ ਹੈ। ਉਨ੍ਹਾਂ ਇਹ ਗੱਲ ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੀ, ਜਿਸ ਦੀ ਵੀਡੀਓ ਖ਼ਬਰ ਏਜੰਸੀ ਏਐੱਨਆਈ ਨੇ ਆਪਣੇ ਐਕਸ ਖ਼ਾਤੇ ਉਤੇ ਨਸ਼ਰ ਕੀਤੀ ਹੈ।

ਇਸ ਮੌਕੇ ਉਨ੍ਹਾਂ ਕਿਹਾ, ‘‘ਇਹ ਭਾਵੇਂ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਕਿ ਵਿਰੋਧੀ ਧਿਰ ਦਾ ਆਗੂ ਕੌਣ ਬਣੇਗਾ, ਪਰ ਹਾਲੇ ਤਾਂ ਪਾਰਟੀ ਅੰਦਰ ਇਸ ਲਈ ਗੁੱਥਮ-ਗੁੱਥਾ ਚੱਲ ਰਿਹਾ ਹੈ, ਕਿ ਕਿਸ ਨੂੰ ਬਣਾਇਆ ਜਾਵੇ ਤੇ ਕਿਸ ਨੂੰ ਨਾ ਬਣਾਇਆ ਜਾਵੇ। ਕੋਈ ਕਿਸੇ ਦਾ ਨਾਂ ਲੈਂਦਾ ਹੈ ਤੇ ਕੋਈ ਕਿਸੇ ਦਾ ਲੈਂਦਾ ਹੈ। ਕਾਂਗਰਸ ਵਿਚ ਪੂਰੀ ਖਿੱਚਧੂਹ ਚੱਲ ਰਹੀ ਹੈ।’’ ਮੁੱਖ ਮੰਤਰੀ ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਵਿਚ ਪ੍ਰਧਾਨ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਹਮੇਸ਼ਾ ‘ਝੂਠ ਫੈਲਾਉਂਦੀ’ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਕੋਲ ਝੂਠ ਤੋਂ ਸਿਵਾ ਹੋਰ ਕੁਝ ਨਹੀਂ ਹੈ। ਇਹ ਬੋਲਣ ਲਈ ਖੜ੍ਹੇ ਹੁੰਦੇ ਹਨ, ਪਰ ਮੁੱਦੇ ਉਤੇ ਕੋਈ ਗੱਲ ਨਹੀਂ ਕਰਦੇ, ਸਿਰਫ਼ ਝੂਠ ਫੈਲਾਉਣ ਦਾ ਕੰਮ ਕਰਦੇ ਹਨ... ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਹਨ।’’

ਦੇਖੋ ਵੀਡੀਓ:

Advertisement
Show comments