ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Video...Axiom 4 Mission ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ

ਡੌਕਿੰਗ ਦਾ ਅਮਲ ਭਾਰਤੀ ਸਮੇਂ ਅਨੁਸਾਰ ਸਵਾ ਚਾਰ ਵਜੇ ਪੂਰਾ ਹੋਇਆ
Advertisement

ਨਵੀਂ ਦਿੱਲੀ, 26 ਜੂਨ

ਭਾਰਤ ਦਾ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 4:01 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚ ਗਏ ਹਨ। ਡਰੈਗਨ ਪੁਲਾੜ ਵਾਹਨ, ਜਿਸ ਵਿਚ ਚਾਰੇ ਪੁਲਾੜ ਯਾਤਰੀ ਸਵਾਰ ਹਨ, ਦਾ ਓਰਬਿਟਲ ਲੈਬਾਰਟਰੀ ਨਾਲ ਡੌਕਿੰਗ (ਜੁੜਨ) ਦਾ ਅਮਲ ਪੂਰਾ ਹੋ ਗਿਆ ਹੈ। ਗ੍ਰੇਸ ਨਾਮਕ ਪੁਲਾੜ ਯਾਨ ਨੇ ਉੱਤਰੀ ਅਟਲਾਂਟਿਕ ਮਹਾਂਸਾਗਰ ਉੱਤੇ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਪੁਲਾੜ ਸਟੇਸ਼ਨ ਨਾਲ ਇੱਕ ਸਾਫਟ ਕੈਪਚਰ ਪ੍ਰਾਪਤ ਕੀਤਾ।

Advertisement

ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰ ਰਿਹਾ ਹੈ। ਨਾਸਾ ਨੇ ਇੱਕ ਲਾਈਵ ਵੀਡੀਓ ਲਿੰਕ ਵਿਚ ਪੁਲਾੜ ਯਾਨ ਨੂੰ ਪੁਲਾੜ ਸਟੇਸ਼ਨ ਦੇ ਨੇੜੇ ਆਉਂਦੇ ਦਿਖਾਇਆ ਅਤੇ ਡੌਕਿੰਗ ਦਾ ਅਮਲ ਭਾਰਤੀ ਸਮੇਂ ਅਨੁਸਾਰ ਸ਼ਾਮ 4:15 ਵਜੇ ਪੂਰਾ ਹੋਇਆ। Axiom 4 ਮਿਸ਼ਨ ਵਿਚ ਸ਼ਾਮਲ ਪੁਲਾੜ ਯਾਤਰੀਆਂ ਨੇ ਬੁੱਧਵਾਰ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਪੁਲਾੜ ਸਟੇਸ਼ਨ ਲਈ ਯਾਤਰਾ ਸ਼ੁਰੂ ਕੀਤੀ ਸੀ।

ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ ਜਦੋਂਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿਚ ਮਿਸ਼ਨ ਪਾਇਲਟ ਹਨ। ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਪੂ ਤੇ ਪੋਲੈਂਡ ਦੇ ਸਲਾਵੋਜ ਉਜਨਾਂਸਕੀ ਵਿਸਨੀਵਸਕੀ ਮਿਸ਼ਨ ਮਾਹਿਰ ਵਜੋਂ ਸ਼ਾਮਲ ਹਨ। ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਣ ਭਰਨੀ ਸੀ, ਪਰ ਫਾਲਕਨ 9 ਰਾਕੇਟ ਦੇ ਬੂਸਟਰ ਵਿਚ ਤਰਲ ਆਕਸੀਜਨ ਦੇ ਰਿਸਾਅ ਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿਚ ਰਿਸਾਅ ਦਾ ਪਤਾ ਲੱਗਣ ਮਗਰੋਂ ਪਹਿਲਾਂ ਇਸ ਨੂੰ 8 ਜੂਨ, ਫਿਰ 10 ਜੂਨ ਤੇ ਮਗਰੋਂ 11 ਜੂਨ ਲਈ ਟਾਲ ਦਿੱਤਾ ਗਿਆ। ਇਸ ਮਗਰੋਂ ਲਾਂਚ ਦੀ ਯੋਜਨਾ 19 ਜੂਨ ਨੂੰ ਇਕ ਫਾਰ ਫਿਰ ਟਲੀ। ਉਪਰੰਤ ਨਾਸਾ ਨੇ ਰੂਸੀ ਮਾਡਿਊਲ ਵਿਚ ਮੁਰੰਮਤ ਕਾਰਜਾਂ ਤੋਂ ਬਾਅਦ ਓਰਬਿਟ ਲੈਬਾਰਟਰੀ ਦੇ ਸੰਚਾਲਨ ਦੀ ਸਮੀਖਿਆ ਲਈ ਲਾਂਚ ਦੀ ਤਰੀਕ 22 ਜੂਨ ਨਿਰਧਾਰਿਤ ਕੀਤੀ। ਇਹ ਮਿਸ਼ਨ ਫਲੋਰਿਡਾ ਸਥਿਤ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਦੇ ‘ਲਾਂਚ ਕੰਪਲੈਕਸ 39 ਏ’ ਤੋਂ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ 12:01 ਲਾਂਚ ਕੀਤਾ ਗਿਆ। -ਪੀਟੀਆਈ

Advertisement
Tags :
Axiom-4 missionDockingIndian astronaut Shubhanshu ShuklaInternational Space Station