ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉਪ-ਰਾਸ਼ਟਰਪਤੀ ਦੀ ਚੋਣ ਸੱਤਾ ਲਈ ਨਹੀਂ ਸਗੋਂ ਨਿਆਂ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਲੜਾਈ: ਅਖਿਲੇਸ਼

ਸਪਾ ਨੇਤਾ ਵੱਲੋਂ ਭਾਜਪਾ ’ਤੇ ਅਹੁਦੇ ਨੁੂੰ ਖਾਸ ਵਿਚਾਰਧਾਰਾ ਨਾਲ ਜੋੜਣ ਦੇ ਲਾਏ ਦੋਸ਼; ਉੱਚ ਸੰਵਿਧਾਨਕ ਅਹੁਦੇ ਨੂੰ ਸਿਆਸਤ ਤੋਂ ਪਾਸੇ ਰੱਖਣ ਦੀ ਅਪੀਲ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਵਿਰੋਧੀ ਧਿਰ ਉਪ-ਰਾਸ਼ਟਰਪਤੀ ਉਮੀਦਵਾਰ ਵੀ. ਸੁਦਰਸ਼ਨ ਰੈੱਡੀ ਨਾਲ ਮੁਲਾਕਾਤ ਕਰਦੇ ਹੋਏ। ਫੋਟੋ: ਪੀਟੀਆਈ
Advertisement

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪਾਰਟੀ ਹੈੱਡਕੁਆਰਟਰ ਵਿਖੇ ਵਿਰੋਧੀ ਧਿਰ ਉਪ-ਰਾਸ਼ਟਰਪਤੀ ਉਮੀਦਵਾਰ ਵੀ. ਸੁਦਰਸ਼ਨ ਰੈੱਡੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਚੋਣ “ਸਿਰਫ ਸੱਤਾ ਲਈ ਨਹੀਂ, ਸਗੋਂ ਨਿਆਂ ਅਤੇ ਸੰਵਿਧਾਨਕ ਕਰਦਾ ਕੀਮਤਾਂ ਦੀ ਲੜਾਈ ਹੈ।”

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਸੰਵਿਧਾਨ, ਕਾਨੂੰਨ ਅਤੇ ਲੋਕਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਦਾ ਲੰਮਾ ਕਰੀਅਰ ਉਨ੍ਹਾਂ ਨੂੰ ਇਸ ਉੱਚ ਸੰਵਿਧਾਨਕ ਅਹੁਦੇ ਲਈ ‘ਸਭ ਤੋਂ ਵਧੀਆ ਸੰਭਾਵੀ ਪਸੰਦ’ (best possible choice) ਬਣਾਉਂਦਾ ਹੈ।

Advertisement

ੳਨ੍ਹਾਂ ਆਖਿਆ ਕਿ ਉਪ-ਰਾਸ਼ਟਰਪਤੀ ਦਾ ਅਹੁਦਾ ਇੱਕ ਉੱਚ ਸੰਵਿਧਾਨਕ ਅਹੁਦਾ ਹੈ, ਜੋ ਸਿਆਸੀ ਰੇਖਾਵਾਂ ਤੋਂ ਉੱਪਰ ਰਹਿਣਾ ਚਾਹੀਦਾ ਹੈ।

ਯਾਦਵ ਨੇ ਕਿਹਾ,“ ਮੌਜੂਦਾ ਸਿਆਸੀ ਮਾਹੌਲ ਵਿੱਚ ਨਿਆਂ ਦੀ ਇਸ ਲੜਾਈ ਦੀ ਅਗਵਾਈ ਲਈ ਜੱਜ ਤੋਂ ਵਧੀਆ ਵਿਕਲਪ ਕੀ ਹੋ ਸਕਦਾ ਹੈ? ਸਾਨੂੰ ਭਰੋਸਾ ਹੈ ਕਿ ਜੋ ਲੋਕ ਨਿਆਂ ਦੀ ਕਦਰ ਕਰਦੇ ਹਨ ਉਹ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣ ਕੇ ਉਸ ਦੇ ਹੱਕ ਵਿੱਚ ਵੋਟ ਪਾਉਣਗੇ।”

ਉਨ੍ਹਾਂ ਨੇ ਭਾਜਪਾ ’ਤੇ ਉਪ-ਰਾਸ਼ਟਰਪਤੀ ਦੇ ਅਹੁਦੇ ਨੂੰ ‘ਖਾਸ ਵਿਚਾਰਧਾਰਾ’ ਨਾਲ ਜੋੜਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਅਜਿਹਾ ਰਵੱਈਆ ਰਾਸ਼ਟਰੀ ਹਿੱਤਾਂ ਦੇ ਖਿਲਾਫ ਹੈ। ਇਹ ਸਿਰਫ਼ ਜਿੱਤ ਜਾਂ ਹਾਰ ਦੀ ਲੜਾਈ ਨਹੀਂ, ਇਹ ਸਿਧਾਂਤਾਂ ਦੀ ਲੜਾਈ ਹੈ।

ਯਾਦਵ ਨੇ ਭਰੋਸਾ ਜਤਾਇਆ ਕਿ ਜਦੋਂ ਸੰਸਦ ਮੈਂਬਰ ਆਪਣੇ “ਜ਼ਮੀਰ ਦੀ ਆਵਾਜ਼” ਸੁਣ ਕੇ ਵੋਟ ਪਾਉਣਗੇ ਤੇ ਰੈੱਡੀ ‘ਇਤਿਹਾਸਕ ਜਨਾਦੇਸ਼" ਨਾਲ ਜਿੱਤਣਗੇ। ਸਪਾ ਆਗੂ ਨੇ ਕਿਹਾ ਕਿ ਉਪ-ਰਾਸ਼ਟਰਪਤੀ ਦਾ ਅਹੁਦਾ ਇੱਕ ਉੱਚ ਸੰਵਿਧਾਨਕ ਅਹੁਦਾ ਹੈ, ਜੋ ਸਿਆਸੀ ਰੇਖਾਵਾਂ ਤੋਂ ਉੱਪਰ ਰਹਿਣਾ ਚਾਹੀਦਾ ਹੈ।

 

 

Advertisement
Tags :
Akhilesh Yadavopposition's vice presidential candidateSamajwadi PartySamajwadi Party chief Akhilesh YadavV Sudershan Reddy