ਵਾਈਸ ਐਡਮਿਰਲ ਵਾਤਸਿਆਨ ਨੇ ਜਲ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ
ਵਾਈਸ ਐਡਮਿਰਲ ਸੰਜੈ ਵਾਤਸਿਆਨ ਨੇ ਅੱਜ ਜਲ ਸੈਨਾ ਦੇ ਨਵੇਂ ਉਪ ਮੁਖੀ (ਵਾਈਸ ਚੀਫ ਆਫ ਨੇਵਲ ਸਟਾਫ) ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੂੰ ਤੋਪਖਾਨੇ ਅਤੇ ਮਿਜ਼ਾਈਲ ਪ੍ਰਣਾਲੀਆਂ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਵਾਈਸ ਐਡਮਿਰਲ ਵਾਤਸਿਆਨ ਨਵੀਂ...
Advertisement
ਵਾਈਸ ਐਡਮਿਰਲ ਸੰਜੈ ਵਾਤਸਿਆਨ ਨੇ ਅੱਜ ਜਲ ਸੈਨਾ ਦੇ ਨਵੇਂ ਉਪ ਮੁਖੀ (ਵਾਈਸ ਚੀਫ ਆਫ ਨੇਵਲ ਸਟਾਫ) ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੂੰ ਤੋਪਖਾਨੇ ਅਤੇ ਮਿਜ਼ਾਈਲ ਪ੍ਰਣਾਲੀਆਂ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਵਾਈਸ ਐਡਮਿਰਲ ਵਾਤਸਿਆਨ ਨਵੀਂ ਦਿੱਲੀ ਸਥਿਤ ਇੰਟੀਗ੍ਰੇਟਿਡ ਡਿਫੈਂਸ ਸਟਾਫ ਹੈੱਡਕੁਆਰਟਰ (ਐੱਚਕਿਊ ਆਈਡੀਐੱਸ) ਅਤੇ ਜਲ ਸੈਨਾ ਹੈੱਡਕੁਆਰਟਰ ਸਮੇਤ ਕਈ ਅਹਿਮ ਅਹੁਦਿਆਂ ’ਤੇ ਰਹੇ ਹਨ। ਜਲ ਸੈਨਾ ਨੇ ‘ਐਕਸ’ ’ਤੇ ਪੋਸਟ ਕੀਤਾ, ‘ਵਾਈਸ ਐਡਮਿਰਲ ਸੰਜੈ ਵਾਤਸਿਆਨ, ਏਵੀਐੱਸਐੱਮ, ਐੱਨਐੱਮ ਨੇ ਪਹਿਲੀ ਅਗਸਤ 2025 ਨੂੰ ਜਲ ਸੈਨਾ ਦੇ 47ਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ।’’ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਜਲ ਸੈਨਾ ਵਿੱਚ ਪਹਿਲੀ ਜਨਵਰੀ 1988 ਨੂੰ ਸ਼ਾਮਲ ਹੋਏ ਫਲੈਗ ਅਫਸਰ ਵਾਤਸਿਆਨ ਤੋਪਖਾਨੇ ਅਤੇ ਮਿਜ਼ਾਈਲ ਪ੍ਰਣਾਲੀਆਂ ਦੇ ਮਾਹਿਰ ਹਨ।
Advertisement
Advertisement