ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵੈਂਕਈਆ ਨਾਇਡੂ ਦਾ ਕਿਸਾਨ ਦੇ ਪੁੱਤਰ ਤੋਂ ਲੈ ਕੇ ਉਪ ਰਾਸ਼ਟਰਪਤੀ ਤੱਕ ਦਾ ਸਫਰ ਪ੍ਰੇਰਨਾਦਾਇਕ: ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਦੀਆਂ ਤਿੰਨ ਪੁਸਤਕਾਂ ਰਿਲੀਜ਼
**EDS: IMAGE VIA PMO** New Delhi: Prime Minister Narendra Modi releases three books on the life and journey of former Vice President M. Venkaiah Naidu on the eve of the latter's birthday, via video conferencing, Sunday, June 30, 2024. (PTI Photo)(PTI06_30_2024_000231B) *** Local Caption ***
Advertisement

ਹੈਦਰਾਬਾਦ, 30 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਮ ਵੈਂਕਈਆ ਨਾਇਡੂ ਦੇ ਜੀਵਨ ’ਤੇ ਆਧਾਰਿਤ ਤਿੰਨ ਪੁਸਤਕਾਂ ਰਿਲੀਜ਼ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਸ੍ਰੀ ਮੋਦੀ ਨੇ ਉਨ੍ਹਾਂ ਦੇ ਐਮਰਜੈਂਸੀ ਖ਼ਿਲਾਫ਼ ਸੰਘਰਸ਼, ਕੇਂਦਰੀ ਮੰਤਰੀ ਤੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਨਾਇਡੂ ਐਮਰਜੈਂਸੀ ਵੇਲੇ 17 ਮਹੀਨੇ ਜੇਲ੍ਹ ਵਿਚ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਅਕਸ ਨੂੰ ਵਿਗਾੜ ਕੇ ਕਾਂਗਰਸ ਵੱਲੋਂ ਐਮਰਜੈਂਸੀ ਲਗਾਈ ਗਈ ਸੀ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਉਹ ਉੱਘੇ ਆਗੂ ਦੀਆਂ ਪੁਸਤਕਾਂ ਰਿਲੀਜ਼ ਕਰ ਰਹੇ ਹਨ। ਉਨ੍ਹਾਂ ਨਾਇਡੂ ਦੇ 75ਵੇਂ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਇਹ ਪੁਸਤਕਾਂ ਰਿਲੀਜ਼ ਕੀਤੀਆਂ। ਇਨ੍ਹਾਂ ਪੁਸਤਕਾਂ ਵਿੱਚ ਸਾਬਕਾ ਉਪ ਰਾਸ਼ਟਰਪਤੀ ਦੀ ਜੀਵਨੀ ਸ਼ਾਮਲ ਹੈ ਜਿਸ ਦਾ ਸਿਰਲੇਖ ਹੈ ‘ਵੈਂਕਈਆ ਨਾਇਡੂ-ਲਾਈਫ ਇਨ ਸਰਵਿਸ’, ‘ਸੇਲੀਬ੍ਰੇਟਿੰਗ ਭਾਰਤ-ਦਿ ਮਿਸ਼ਨ ਐਂਡ ਮੈਸੇਜ ਆਫ ਸ੍ਰੀ ਐਮ ਵੈਂਕਈਆ ਨਾਇਡੂ ਐਜ਼ 13th ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ’, ਤੇਲਗੂ ਵਿੱਚ ਜੀਵਨੀ ‘ਮਹਾਨੇਤਾ- ਲਾਈਫ ਐਂਡ ਜਰਨੀ ਆਫ ਸ੍ਰੀ ਐਮ ਵੈਂਕਈਆ ਨਾਇਡੂ’।

Advertisement

ਸ੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਪੁਸਤਕਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਦੇਸ਼ ਦੀ ਸੇਵਾ ਕਰਨ ਲਈ ਸਹੀ ਦਿਸ਼ਾ ਦਿਖਾਉਣਗੀਆਂ। ਉਨ੍ਹਾਂ ਕਿਹਾ ਕਿ ਨਾਇਡੂ ਦਾ ਇੱਕ ਕਿਸਾਨ ਦਾ ਪੁੱਤਰ ਹੋਣ ਤੋਂ ਲੈ ਕੇ ਕੇਂਦਰੀ ਮੰਤਰੀ ਅਤੇ ਉਪ ਰਾਸ਼ਟਰਪਤੀ ਵਜੋਂ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਣ ਤੱਕ ਦਾ ਸਫ਼ਰ ਤਜਰਬਿਆਂ ਨਾਲ ਭਰਪੂਰ ਹੈ। ਨਾਇਡੂ ਨੇ ਪਾਰਟੀ ਵਿੱਚ ਸੀਨੀਅਰ ਹੋਣ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕੈਬਨਿਟ ਵਿੱਚ ਪੇਂਡੂ ਵਿਕਾਸ ਮੰਤਰਾਲਾ ਲੈਣ ਨੂੰ ਤਰਜੀਹ ਦਿੱਤੀ ਕਿਉਂਕਿ ਉਹ ਪਿੰਡ ਵਾਸੀਆਂ, ਕਿਸਾਨਾਂ ਅਤੇ ਗਰੀਬਾਂ ਦੀ ਸੇਵਾ ਕਰਨਾ ਚਾਹੁੰਦੇ ਸਨ। ਮੋਦੀ ਨੇ ਕਿਹਾ ਕਿ ਨਾਇਡੂ ਦੇ ਸ਼ਹਿਰੀ ਵਿਕਾਸ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸੀਨੀਅਰ ਕੈਬਨਿਟ ਸਹਿਯੋਗੀ ਵਜੋਂ ‘ਸਵੱਛ ਭਾਰਤ ਮਿਸ਼ਨ’ ਅਤੇ ‘ਸਮਾਰਟ ਸਿਟੀਜ਼ ਮਿਸ਼ਨ’ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਵਜੋਂ ਨਾਇਡੂ ਦੇ ਕਾਰਜਕਾਲ ਦੌਰਾਨ ਧਾਰਾ 370 ਨੂੰ ਖ਼ਤਮ ਕਰਨ ਦਾ ਬਿੱਲ ਸ਼ਾਨ, ਮਾਣ ਅਤੇ ਸਨਮਾਨ ਨਾਲ ਪਾਸ ਕੀਤਾ ਗਿਆ ਸੀ ਹਾਲਾਂਕਿ ਸਰਕਾਰ ਕੋਲ ਉਪਰਲੇ ਸਦਨ ਵਿੱਚ ਬਹੁਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਨਾਇਡੂ ਵਰਗੇ ਲੱਖਾਂ ਕਾਰਕੁਨਾਂ ਦੇ ਯਤਨਾਂ ਸਦਕਾ ਭਾਜਪਾ ਅੱਜ ‘ਵਟਵਰਿਕਸ਼’ (ਬੋਹੜ ਦਾ ਦਰੱਖਤ) ਦੇ ਰੂਪ ਵਿੱਚ ਵਧੀ ਹੈ। ਉਨ੍ਹਾਂ ਉਮੀਦ ਜਤਾਈ ਕਿ 2047 ਵਿੱਚ ਜਦੋਂ ਨਾਇਡੂ ਆਪਣਾ 100ਵਾਂ ਜਨਮ ਦਿਨ ਮਨਾਉਣਗੇ ਤਾਂ ਦੇਸ਼ ਇੱਕ ਵਿਕਸਤ ਦੇਸ਼ ਵਜੋਂ ਉੱਭਰੇਗਾ। ਨਾਇਡੂ ਨੇ ਪੁਸਤਕਾਂ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪੀਟੀਆਈ

 

Advertisement