ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ ਦੇ ਚੰਬਾ ’ਚ ਵਾਹਨ ਡੂੰਘੀ ਖੱਡ ’ਚ ਡਿੱਗਾ, 3 ਮੌਤਾਂ

ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ; ਬੁੱਧਵਾਰ ਦੇਰ ਰਾਤ ਦੇਵੀਕੋਟੀ-ਤੇਪਾ ਰੋਡ ’ਤੇ ਵਾਪਰਿਆ ਹਾਦਸਾ
ਸੰਕੇਤਕ ਤਸਵੀਰ।
Advertisement

ਹਿਮਾਚਲ ਦੇ ਚੰਬਾ ਜ਼ਿਲ੍ਹੇ ਵਿਚ ਚੂਰਾ ਅਸੈਂਬਲੀ ਹਲਕੇ ਵਿਚ ਬੁੱਧਵਾਰ ਦੇਰ ਰਾਤ ਇਕ ਵਾਹਨ ਦੇ 200 ਮੀਟਰ ਡੂੰਘੀ ਖੱਡ ਵਿਚ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਵਾਹਨ ਵਿਚ ਸਵਾਰ ਵਿਅਕਤੀ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਜਦੋਂ ਦੇਵੀਕੋਟੀ-ਤੇਪਾ ਰੋਡ ’ਤੇ ਹਾਦਸਾ ਵਾਪਰ ਗਿਆ।

ਮ੍ਰਿਤਕਾਂ ਦੀ ਪਛਾਣ ਡਰਾਈਵਰ ਰਾਜਿੰਦਰ ਕੁਮਾਰ, ਪੰਮੀ ਕੁਮਾਰ ਤੇ ਸਚਿਨ ਵਜੋਂ ਹੋਈ ਹੈ। ਦੋ ਜ਼ਖਮੀਆਂ ਅਮਰ ਸਿੰਘ ਤੇ ਧਰਮ ਸਿੰਘ ਨੂੰ ਤੀਸਾ ਦੇ ਸਿਵਲ ਹਸਪਤਾਲ ਤੋੀ ਚੰਬਾ ਮੈਡੀਕਲ ਕਾਲਜ ਵਿਚ ਰੈਫਰ ਕੀਤਾ ਗਿਆ ਹੈ। ਇਹ ਸਾਰੇ ਚੰਬਾ ਦੇ ਸਥਾਨਕ ਵਸਨੀਕ ਹਨ।

Advertisement

ਪੁਲੀਸ ਤੇ ਮੁਕਾਮੀ ਲੋਕਾਂ ਨੂੰ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਪੋਸਟਮਾਰਟ ਮਗਰੋਂ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ। ਪੁਲੀਸ ਨੇ ਕੇਸ ਦਰਜ ਕਰਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਵਿੱਢ ਦਿੱਤੀ ਹੈ।

Advertisement
Tags :
ChambaDevikoti-Tepa roadHimachal Accidentਹਿਮਾਚਲ ਹਾਦਸਾਹਿਮਾਚਲ ਖ਼ਬਰਾਂਚੰਬਾਦੇਵੀਕੋਟੀ-ਤੇਪਾ ਰੋਡਪੰਜਾਬੀ ਖ਼ਬਰਾਂ
Show comments