ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਜਰਾਤ ’ਚ ਭਗਵਾਨ ਗੋਰਖਨਾਥ ਦੇ ਮੰਦਰ ’ਚ ਭੰਨਤੋੜ

TEMPLE-VANDALISED; ਪੁਲੀਸ ਵੱਲੋਂ ਜਾਂਚ ਸ਼ੁੁਰੂ
Advertisement

ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿੱਚ ਐਤਵਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਗਿਰਨਾਰ ਪਹਾੜੀ ’ਤੇ ਸਥਿਤ ਭਗਵਾਨ ਗੋਰਖਨਾਥ ਦੇ ਮੰਦਰ ਅਤੇ ਮੂਰਤੀ ਦੀ ਭੰਨਤੋੜ ਕੀਤੀ। ਗੋਰਖਨਾਥ ਇੱਕ ਸਤਿਕਾਰਤ ਹਿੰਦੂ ਯੋਗੀ ਤੇ ਨਾਥ ਸੰਪਰਦਾ ਦੇ ਸੰਸਥਾਪਕ ਹਨ। 1,117 ਮੀਟਰ ਦੀ ਉੱਚੀ ਚੋਟੀ ’ਤੇ ਸਥਿਤ ਇਸ ਮੰਦਰ ਵਿੱਚ ਹੋਈ ਭੰਨਤੋੜ ਕਾਰਨ ਸ਼ਰਧਾਲੂਆਂ ਵਿੱਚ ਰੋਸ ਹੈ ਤੇ ਉਨ੍ਹਾਂ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਨੁਸਾਰ ਮੰਦਰ ਅੰਦਰ ਸੰਗਮਰਮਰ ਦੀ ਮੂਰਤੀ ਦਾ ਸਿਰ ਟੁੱਟਾ ਪਾਇਆ ਗਿਆ ਜਦਕਿ ਮੰਦਰ ਦੇ ਸ਼ੀਸ਼ੇ ਦੇ ਦਰਵਾਜ਼ੇ ਸਮੇਤ ਹੋਰ ਵਸਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਜੂਨਾਗੜ੍ਹ ਦੇ ਐੱਸ ਪੀ ਸੁਬੋਧ ਓਡੇਦਰਾ ਨੇ ਦੱਸਿਆ, ‘ਗਿਰਨਾਰ ਪਹਾੜੀ ’ਤੇ ਸਥਿਤ ਇੱਕ ਮੰਦਰ ਵਿੱਚ ਗੁਰੂ ਗੋਰਖਨਾਥ ਦੀ ਮੂਰਤੀ ਦੀ ਕੱਲ੍ਹ ਦੇਰ ਰਾਤ ਭੰਨ-ਤੋੜ ਕੀਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਲੋਕਲ ਕ੍ਰਾਈਮ ਬ੍ਰਾਂਚ, ਸਪੈਸ਼ਲ ਅਪਰੇਸ਼ਨਜ਼ ਗਰੁੱਪ ਅਤੇ ਭਵਨਾਥ ਥਾਣੇ ਦੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।’ 

Advertisement
Advertisement
Show comments