ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੈਸ਼ਨੋ ਦੇਵੀ ਯਾਤਰਾ 14 ਸਤੰਬਰ ਤੋਂ ਹੋਵੇਗੀ ਮੁੜ ਸ਼ੁਰੂ

26 ਅਗਸਤ ਨੂੰ ਵਾਪਰੇ ਹਾਦਸੇ ਤੋਂ ਬਾਅਦ ਯਾਤਰਾ ਕੀਤੀ ਗਈ ਸੀ ਮੁਅੱਤਲ
Advertisement

ਜੰਮੂ-ਕਸ਼ਮੀਰ ’ਚ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 19 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਐਤਵਾਰ ਤੋਂ ਮੁੜ ਸ਼ੁਰੂ ਹੋਵੇਗੀ।

ਦਰਅਸਲ ਇਹ ਯਾਤਰਾ 26 ਅਗਸਤ ਨੂੰ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਅਤੇ 20 ਲੋਕਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤੀ ਗਈ ਸੀ।

Advertisement

ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDB) ਨੇ X ’ਤੇ ਦੱਸਿਆ, “ਜੈ ਮਾਤਾ ਦੀ! ਵੈਸ਼ਨੋ ਦੇਵੀ ਯਾਤਰਾ 14 ਸਤੰਬਰ (ਐਤਵਾਰ) ਤੋਂ ਮੁੜ ਸ਼ੁਰੂ ਹੋਵੇਗੀ। ਵੇਰਵਿਆਂ ਅਤੇ ਬੁਕਿੰਗਾਂ ਲਈ ਕਿਰਪਾ ਕਰਕੇ www.maavaishnodevi.org ’ਤੇ ਜਾਓ। ਮੌਸਮ ਦੀ ਖਰਾਬੀ ਅਤੇ ਧਾਰਮਿਕ ਸਥਾਨ ਵੱਲ ਜਾਣ ਵਾਲੇ ਰਸਤੇ ਦੀ ਜ਼ਰੂਰੀ ਦੇਖਭਾਲ ਦੇ ਕਾਰਨ ਅਸਥਾਈ ਤੌਰ ’ਤੇ ਮੁਅੱਤਲੀ ਜ਼ਰੂਰੀ ਸੀ। ਯਾਤਰਾ ਨਿਰਧਾਰਤ ਸਮੇਂ ਅਨੁਸਾਰ ਮੁੜ ਸ਼ੁਰੂ ਹੋਵੇਗੀ, ਬਸ਼ਰਤੇ ਮੌਸਮ ਅਨੁਕੂਲ ਰਹੇ।”

SMVDB ਦੇ ਬੁਲਾਰੇ ਨੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਕਿ ਉਹ ਵੈਧ ਪਛਾਣ ਪੱਤਰ ਰੱਖਣ, ਨਿਰਧਾਰਤ ਮਾਰਗਾਂ ਦੀ ਪਾਲਣਾ ਕਰਨ ਅਤੇ ਜ਼ਮੀਨੀ ਸਟਾਫ ਨਾਲ ਸਹਿਯੋਗ ਕਰਨ। ਪਾਰਦਰਸ਼ਤਾ ਅਤੇ ਟਰੇਸੇਬਿਲਟੀ ਲਈ RFID-ਅਧਾਰਤ ਟਰੈਕਿੰਗ ਲਾਜ਼ਮੀ ਰਹੇਗੀ। ਲਾਈਵ ਅਪਡੇਟਸ, ਬੁਕਿੰਗ ਸੇਵਾਵਾਂ ਅਤੇ ਹੈਲਪਲਾਈਨ ਸਹਾਇਤਾ ਲਈ, ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ: www.maavaishnodevi.org ’ਤੇ ਜਾਣ। ਸ਼ਰਧਾਲੂਆਂ ਦੇ ਧੀਰਜ ਅਤੇ ਸਮਝ ਲਈ ਧੰਨਵਾਦ ।

ਜ਼ਿਕਰਯੋਗ ਹੈ ਕਿ ਬੱਦਲ ਫਟਣ ਕਾਰਨ ਕਟੜਾ ਪੱਟੀ ਦੇ ਤ੍ਰਿਕੁਟਾ ਪਹਾੜੀਆਂ ਵਿੱਚ ਅਧਕੁਵਾਰੀ ਵਿਖੇ ਜ਼ਮੀਨ ਖਿਸਕ ਗਈ ਸੀ, ਜਿਸ ਤੋਂ ਬਾਅਦ ਯਾਤਰਾ ਨੂੰ ਉਸੇ ਦਿਨ ਤੋਂ ਮੁਅੱਤਲ ਕਰ ਦਿੱਤਾ ਸੀ।

Advertisement
Tags :
#PilgrimSafety#YatraSuspendedJammuMata Vaishno DeviMata Vaishno Devi base campPilgrimageNewsVaishno Devi TempleVaishno Devi yatrayatra resume
Show comments