ਵੈਸ਼ਨੂ ਦੇਵੀ ਯਾਤਰਾ ਮੁੜ ਸ਼ੁਰੂ
ਮਾਤਾ ਵੈਸ਼ਨੂ ਦੇਵੀ ਮੰਦਰ ਲਈ ਯਾਤਰਾ ਵੀਰਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ। ਖਰਾਬ ਮੌਸਮ ਕਰਕੇ ਯਾਤਰਾ ਨੂੰ ਕੁਝ ਦਿਨਾਂ ਲਈ ਮੁਅੱਤਲ ਕਰਨਾ ਪਿਆ ਸੀ। ਸਬੰਧਤ ਅਥਾਰਿਟੀਜ਼ ਨੇ ਯਾਤਰਾ ਸ਼ੁਰੂ ਕਰਨ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਮੀਨ ਖਿਸਕਣ ਅਤੇ...
Advertisement
ਮਾਤਾ ਵੈਸ਼ਨੂ ਦੇਵੀ ਮੰਦਰ ਲਈ ਯਾਤਰਾ ਵੀਰਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ। ਖਰਾਬ ਮੌਸਮ ਕਰਕੇ ਯਾਤਰਾ ਨੂੰ ਕੁਝ ਦਿਨਾਂ ਲਈ ਮੁਅੱਤਲ ਕਰਨਾ ਪਿਆ ਸੀ। ਸਬੰਧਤ ਅਥਾਰਿਟੀਜ਼ ਨੇ ਯਾਤਰਾ ਸ਼ੁਰੂ ਕਰਨ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ।
ਜ਼ਮੀਨ ਖਿਸਕਣ ਅਤੇ ਭਾਰੀ ਮੀਂਹ ਕਾਰਨ ਯਾਤਰਾ 22 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਦੀਆਂ ਪਹਾੜੀਆਂ ਉੱਪਰ ਸਥਿਤ ਇਸ ਧਾਰਮਿਕ ਸਥਾਨ ਦੀ ਯਾਤਰਾ ਬੁੱਧਵਾਰ ਨੂੰ ਮੁੜ ਸ਼ੁਰੂ ਹੋ ਗਈ।
Advertisement
ਹਾਲਾਂਕਿ, ਖਰਾਬ ਮੌਸਮ ਕਾਰਨ ਬੁੱਧਵਾਰ ਸ਼ਾਮ ਨੂੰ ਇਸ ਨੂੰ ਰੋਕ ਦਿੱਤਾ ਗਿਆ ਸੀ। ਮੌਸਮ ਵਿੱਚ ਸੁਧਾਰ ਹੋਣ ਦੇ ਨਾਲ ਅੱਜ ਸਵੇਰੇ ਯਾਤਰਾ ਦੁਬਾਰਾ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਯਾਤਰਾ ਸੁਚਾਰੂ ਢੰਗ ਨਾਲ ਅੱਗੇ ਵਧ ਰਹੀ ਹੈ।
Advertisement