ਲਿਵ-ਇਨ ਰਿਲੇਸ਼ਨਸ਼ਿਪ ਨਿਯਮਾਂ ’ਚ ਕਰੇਗਾ ਉਤਰਾਖੰਡ
ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਤਜਵੀਜ਼ਤ ਤਬਦੀਲੀ ਵਿਆਹ ਕਰਵਾਏ ਬਿਨਾਂ ਇਕੱਠੇ ਰਹਿਣ ਦੀ ਰਜਿਸਟ੍ਰੇਸ਼ਨ ਤੇ ਸਮਾਪਤੀ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ, ਪੁਲੀਸ ਨਾਲ ਜਾਣਕਾਰੀ ਸਾਂਝੀ ਕਰਨ ਵਿੱਚ ਵੱਧ ਸਪੱਸ਼ਟਤਾ ਲਿਆਉਣ ਅਤੇ ਨਾਮਨਜ਼ੂਰ ਅਰਜ਼ੀਆਂ ਲਈ ਅਪੀਲ ਦੀ ਮਿਆਦ ਵਧਾਉਣ ’ਤੇ ਕੇਂਦਰਿਤ ਹੈ। ਸੋਧੀਆਂ ਤਜਵੀਜ਼ਾਂ ਦਾ ਮਕਸਦ ਰਜਿਸਟਰਾਰ ਅਤੇ ਸਥਾਨਕ ਪੁਲੀਸ ਦਰਮਿਆਨ ਡਾਟਾ ਸਾਂਝਾ ਕਰਨ ਦੇ ਦਾਇਰੇ ਨੂੰ ਸੀਮਤ ਕਰਨਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਿਰਫ਼ ‘ਰਿਕਾਰਡ ਰੱਖਣ ਦੇ ਉਦੇਸ਼’ ਲਈ ਕੀਤਾ ਜਾ ਰਿਹਾ ਹੈ। ਤਜਵੀਜ਼ਤ ਸੋਧਾਂ ਵਿੱਚ ਵੱਖ-ਵੱਖ ਰਜਿਸਟ੍ਰੇਸ਼ਨ ਲਈ ਪਛਾਣ ਦੇ ਸਬੂਤ ਵਜੋਂ ਆਧਾਰ ਲਾਜ਼ਮੀ ਹੋਣਾ ਸ਼ਾਮਿਲ ਕੀਤਾ ਗਿਆ ਹੈ। ਹਲਫ਼ਨਾਮੇ ਵਿੱਚ ਇਹ ਵੀ ਕਿਹਾ ਗਿਆ ਕਿ ਸੋਧ ਰਜਿਸਟਰਾਰ ਦੇ ਉਸ ਫੈਸਲੇ ਨੂੰ ਚੁਣੌਤੀ ਦੇਣ ਲਈ, ਬਿਨੈਕਾਰਾਂ ਦੀ ਸਮਾਂ ਮਿਆਦ ਨੂੰ 30 ਦਿਨਾਂ ਤੋਂ ਵਧਾ ਕੇ 45 ਦਿਨ ਕਰਨ ਦੀ ਤਜਵੀਜ਼ ਹੈ, ਜਿਸ ਵਿੱਚ ਸਹਿ-ਨਿਵਾਸ ਦੇ ਐਲਾਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਹ ਸਮਾਂ ਮਿਆਦ ਰੱਦ ਕਰਨ ਦੇ ਆਦੇਸ਼ ਦੀ ਪ੍ਰਾਪਤੀ ਦੀ ਮਿਤੀ ਤੋਂ ਗਿਣੀ ਜਾਵੇਗੀ।