ਉੱਤਰਾਖੰਡ: ਦਰਿਆ ’ਚ ਕਾਰ ਡਿੱਗਣ ਕਰਨ ਤਿੰਨ ਵਿਅਕਤੀ ਡੁੱਬੇ
ਦੇਹਰਾਦੂਨ, 12 ਜੁਲਾਈ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਕੋਟਦਵਾਰ ਵਿਖੇ ਚੜ੍ਹੇ ਹੋਏ ਖੋਹ ਦਰਿਆ ’ਚ ਇਕ ਕਾਰ ਦੇ ਡਿੱਗਣ ਕਾਰਨ ਤਿੰਨ ਵਿਅਕਤੀ ਡੁੱਬ ਗਏ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਰ ਦੁਗੱੜਾ ਤੋਂ ਕੋਟਦਵਾਰ ਜਾ ਰਹੀ ਸੀ ਅਤੇ ਮੰਗਲਵਾਰ ਰਾਤ ਨੂੰ...
Advertisement
ਦੇਹਰਾਦੂਨ, 12 ਜੁਲਾਈ
ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਕੋਟਦਵਾਰ ਵਿਖੇ ਚੜ੍ਹੇ ਹੋਏ ਖੋਹ ਦਰਿਆ ’ਚ ਇਕ ਕਾਰ ਦੇ ਡਿੱਗਣ ਕਾਰਨ ਤਿੰਨ ਵਿਅਕਤੀ ਡੁੱਬ ਗਏ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਰ ਦੁਗੱੜਾ ਤੋਂ ਕੋਟਦਵਾਰ ਜਾ ਰਹੀ ਸੀ ਅਤੇ ਮੰਗਲਵਾਰ ਰਾਤ ਨੂੰ ਵਾਪਰੇ ਹਾਦਸੇ ਸਮੇਂ ਉਸ ’ਚ ਪੰਜ ਵਿਅਕਤੀ ਸਵਾਰ ਸਨ। ਜਿਵੇਂ ਹੀ ਕਾਰ ਦਰਿਆ ’ਚ ਡਿੱਗੀ ਤਾਂ ਇਕ ਵਿਅਕਤੀ ਕਿਸੇ ਤਰ੍ਹਾਂ ਤੈਰ ਕੇ ਬਾਹਰ ਆ ਗਿਆ ਜਦਕਿ ਦੂਜਾ ਦਰਿਆ ’ਤੇ ਬਣੇ ਇਕ ਟਾਪੂ ’ਚ ਫਸ ਗਿਆ ਜਿਸ ਨੂੰ ਬਾਅਦ ’ਚ ਪ੍ਰਦੇਸ਼ ਆਫ਼ਤ ਪ੍ਰਬੰਧਨ ਬਲ ਦੀ ਟੀਮ ਨੇ ਬਚਾਅ ਲਿਆ। ਪੁਲੀਸ ਨੇ ਕਿਹਾ ਕਿ ਇਕ ਵਿਅਕਤੀ ਦੀ ਲਾਸ਼ ਮਿਲ ਗਈ ਹੈ ਜਦਕਿ ਦੋ ਹੋਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੂੰ ਖਾਲੀ ਕਾਰ ਮਿਲ ਗਈ ਹੈ। ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਕੰਮ ਤੋਂ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਸੂਬਾ ਸਰਕਾਰ ਨੇ ਆਫ਼ਤ ’ਚ ਫਸੇ ਲੋਕਾਂ ਲਈ ਹੈਲਪਲਾਈਨ ਜਾਰੀ ਕੀਤੀ ਹੈ। -ਪੀਟੀਆਈ
Advertisement
Advertisement