ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉਤਰਾਖੰਡ: NDRF ਨੇ ਲਾਪਤਾ ਸ਼ਰਧਾਲੂਆਂ ਦੀ ਭਾਲ ਮੁੜ ਸ਼ੁਰੂ ਕੀਤੀ

ਉੱਤਰਕਾਸ਼ੀ, 25 ਜੂਨ ਯਮੁਨੋਤਰੀ ਜਾਣ ਵਾਲੇ ਟਰੈਕ ਰੂਟ ’ਤੇ ਢਿੱਗਾਂ ਖਿਸਕਣ ਤੋਂ ਬਾਅਦ ਲਾਪਤਾ ਹੋਏ ਦੋ ਸ਼ਰਧਾਲੂਆਂ ਦੀ ਭਾਲ ਐੱਨਡੀਆਰਐੱਫ ਦੀ ਟੀਮ ਨੇ ਖੋਜੀ ਕੁੱਤਿਆਂ ਸਮੇਤ ਬੁੱਧਵਾਰ ਸਵੇਰੇ ਮੁੜ ਸ਼ੁਰੂ ਕੀਤੀ ਹੈ। ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਸੋਮਵਾਰ ਨੂੰ ਢਿੱਗਾਂ...
Advertisement

ਉੱਤਰਕਾਸ਼ੀ, 25 ਜੂਨ

ਯਮੁਨੋਤਰੀ ਜਾਣ ਵਾਲੇ ਟਰੈਕ ਰੂਟ ’ਤੇ ਢਿੱਗਾਂ ਖਿਸਕਣ ਤੋਂ ਬਾਅਦ ਲਾਪਤਾ ਹੋਏ ਦੋ ਸ਼ਰਧਾਲੂਆਂ ਦੀ ਭਾਲ ਐੱਨਡੀਆਰਐੱਫ ਦੀ ਟੀਮ ਨੇ ਖੋਜੀ ਕੁੱਤਿਆਂ ਸਮੇਤ ਬੁੱਧਵਾਰ ਸਵੇਰੇ ਮੁੜ ਸ਼ੁਰੂ ਕੀਤੀ ਹੈ। ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਸੋਮਵਾਰ ਨੂੰ ਢਿੱਗਾਂ ਖਿਸਕਣ ਦੌਰਾਨ ਪਹਾੜੀ ਤੋਂ ਡਿੱਗਣ ਵਾਲੇ ਪੱਥਰਾਂ ਕਾਰਨ ਦਿੱਲੀ ਤੋਂ ਗਿਆਰਾਂ ਸਾਲਾ ਭਾਵਿਕਾ ਸ਼ਰਮਾ ਅਤੇ ਮੁੰਬਈ ਤੋਂ ਕਮਲੇਸ਼ ਜੇਠਵਾ ਲਾਪਤਾ ਹਨ।

Advertisement

ਇਸ ਤੋਂ ਪਹਿਲਾਂ ਮੁੰਬਈ ਤੋਂ ਰਸਿਕ ਨਾਮ ਦੇ ਇੱਕ ਸ਼ਰਧਾਲੂ ਨੂੰ ਜ਼ਖਮੀ ਹਾਲਤ ਵਿੱਚ ਬਚਾਇਆ ਗਿਆ ਸੀ ਜਦੋਂ ਕਿ ਦੋ ਵਿਗੜੀਆਂ ਲਾਸ਼ਾਂ ਜਿਨ੍ਹਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਹਰੀਸ਼ੰਕਰ (47) ਅਤੇ ਉਸਦੀ 8 ਸਾਲਾ ਧੀ ਖ਼ਿਆਤੀ ਵਜੋਂ ਹੋਈ ਹੈ, ਨੂੰ ਸੋਮਵਾਰ ਰਾਤ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਸੀ। ਜ਼ਿਕਰਯੋਗ ਹੈ ਕਿ ਹਿਮਾਲੀਅਨ ਮੰਦਰ ਦੇ ਟਰੈਕ ਰੂਟ ’ਤੇ ਸਥਿਤ 9, ਕੈਂਚੀ ਭੈਰਵ ਮੰਦਰ ਵਜੋਂ ਜਾਣੇ ਜਾਂਦੇ ਸਥਾਨ ’ਤੇ ਸੋਮਵਾਰ ਦੁਪਹਿਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ, ਜਿਸ ਕਾਰਨ ਸੜਕ ਦੀ ਰੇਲਿੰਗ ਟੁੱਟ ਗਈ ਸੀ ਅਤੇ ਸ਼ਰਧਾਲੂ ਇੱਕ ਖੱਡ ਵਿੱਚ ਡਿੱਗ ਗਏ ਸਨ। -ਪੀਟੀਆਈ

Advertisement
Show comments