ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉੱਤਰਾਖੰਡ: ਅਲਕਨੰਦਾ ਨਦੀ ਦੇ ਕਹਿਰ ਕਾਰਨ ਸ਼ਰਧਾਲੂ ਸਹਿਮੇ

ਗੋਪੇਸ਼ਵਰ, 2 ਜੁਲਾਈ ਅਲਕਨੰਦਾ ਨਦੀ ਦੇ ਕਿਨਾਰੇ ਚੱਲ ਰਹੇ ਖੁਦਾਈ ਦੇ ਕੰਮ ਦੌਰਾਨ ਬ੍ਰਹਮਕਪਾਲ ਦੇ ਪਾਣੀ ਵਿੱਚ ਸਮਾਉਣ ਅਤੇ ਤਪਤਕੁੰਡ ਦੀ ਸੀਮਾ ਤੱਕ ਪਾਣੀ ਦੇ ਪਹੁੰਚਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਸੋਮਵਾਰ ਸ਼ਾਮ 4 ਵਜੇ ਤੋਂ ਲੈ ਕੇ...
Advertisement
ਗੋਪੇਸ਼ਵਰ, 2 ਜੁਲਾਈ

ਅਲਕਨੰਦਾ ਨਦੀ ਦੇ ਕਿਨਾਰੇ ਚੱਲ ਰਹੇ ਖੁਦਾਈ ਦੇ ਕੰਮ ਦੌਰਾਨ ਬ੍ਰਹਮਕਪਾਲ ਦੇ ਪਾਣੀ ਵਿੱਚ ਸਮਾਉਣ ਅਤੇ ਤਪਤਕੁੰਡ ਦੀ ਸੀਮਾ ਤੱਕ ਪਾਣੀ ਦੇ ਪਹੁੰਚਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਸੋਮਵਾਰ ਸ਼ਾਮ 4 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਨਦੀ ਵਿਚ ਉਛਾਲ ਰਿਹਾ। ਚਸ਼ਮਦੀਦ ਸ਼ਰਧਾਲੂਆਂ ਨੇ ਦੱਸਿਆ ਕਿ ਨਦੀ ਦੇ ਤੇਜ਼ ਵਹਾਅ ਕਾਰਨ ਮੌਜੂਦ ਲੋਕ ਸਹਿਮ ਗਏ ਸਨ। ਮੰਦਰ ਦੇ ਪੁਜਰੀਆਂ ਨੇ ਕਿਹਾ ਕਿ ਨਦੀ ਦੇ ਵਹਾਅ ਵਿਚ ਅਚਾਨਕ ਆਈ ਤੇਜ਼ੀ ਖੁਦਾਈ ਕਾਰਨ ਜਮ੍ਹਾਂ ਕਿਨਾਰਿਆਂ ਦਾ ਮਲਬਾ ਵਹਾਅ ਕੇ ਲੈ ਗਈ।

Advertisement

ਉਧਰ ਤੀਰਥ ਪੁਰੋਹਿਤ ਸੰਘ ਦੇ ਪ੍ਰਧਾਨ ਪਰਵੀਨ ਧਿਆਨੀ ਨੇ ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਬਧਰੀਨਾਥ ਮੰਦਰ ਵਿਖੇ ਮਾਸਟਰ ਪਲਾਨ ਦੇ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਸੰਭਾਵਿਤ ਖ਼ਤਰੇ ਬਾਰੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ, ਪਰ ਇਸ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਲਕਨੰਦਾ ਦਾ ਪਾਣੀ ਬਦਰੀਨਾਥ ਮੰਦਰ ਤੋਂ ਕੁਝ ਮੀਟਰ ਹੇਠਾਂ ਬ੍ਰਹਮਕਪਾਲ ਅਤੇ ਤਪਤਕੁੰਡ ਤੱਕ ਪਹੁੰਚਣਾ ਖ਼ਤਰੇ ਦਾ ਸੰਕੇਤ ਦਿੰਦਾ ਹੈ। ਚਮੋਲੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦ ਕਿਸ਼ੋਰ ਜੋਸ਼ੀ ਨੇ ਦੱਸਿਆ ਕਿ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਲੈ ਕੇ ਸੋਮਵਾਰ ਸ਼ਾਮ ਨੂੰ ਅਲਰਟ ਜਾਰੀ ਕੀਤਾ ਗਿਆ ਸੀ, ਪਰ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। —ਪੀਟੀਆਈ

Advertisement
Tags :
Alknanda RiverHimalyaUtrakhand