Uttarakhand avalanche: ਬਰਫ ਹੇਠ ਫਸੇ ਕੁੱਲ 49 ਮਜ਼ਦੂਰ ਬਾਹਰ ਕੱਢੇ; ਛੇ ਹਾਲੇ ਵੀ ਫਸੇ
Uttarakhand avalanche: 14 more labourers rescued, 6 remain trapped; ਉੱਤਰਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੰਡ ਮਾਣਾ ’ਚ ਸਥਿਤ ਸੀਮਾ ਸੜਕ ਸੰਗਠਨ (ਬੀਆਰਓ) ਦੇ ਕੈਂਪ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ ਕਈ ਫੁੱਟ ਬਰਫ਼ ਹੇਠਾਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਅੱਜ ਸਵੇਰੇ ਫਿਰ ਬਚਾਅ ਕਾਰਜ ਸ਼ੁਰੂ ਕੀਤੇ ਗਏ ਤੇ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅੱਠ ਜਣੇ ਹਾਲੇ ਵੀ ਫਸੇ ਹੋਏ ਹਨ। ਬਰਦੀਨਾਥ ਤੋਂ ਤਿੰਨ ਕਿਲੋਮੀਟਰ ਦੂਰ ਮਾਣਾ ਪਿੰਡ ਭਾਰਤ-ਤਿੱਬਤ ਸਰਹੱਦ ’ਤੇ 3,200 ਮੀਟਰ ਦੀ ਉਚਾਈ ’ਤੇ ਸਥਿਤ ਹੈ
ਅਧਿਕਾਰੀਆਂ ਨੇ ਦੱਸਿਆ ਕਿ ਮਾਣਾ ਤੇ ਬਦਰੀਨਾਥ ਵਿਚਾਲੇ ਬੀਆਰਓ ਕੈਂਪ ’ਚ ਬਰਫ਼ ਦੇ ਤੋਦੇ ਖਿਸਕਣ ਦੀ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ ਸੀ ਜਿਸ ਕਾਰਨ 55 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਵਿਚੋਂ ਹੁਣ ਤੱਕ 49 ਨੂੰ ਬਚਾਅ ਲਿਆ ਗਿਆ ਹੈ। ਸ਼ੁੱਕਰਵਾਰ ਰਾਤ ਤੱਕ 33 ਮਜ਼ਦੂਰਾਂ ਨੂੰ ਕੱਢ ਲਿਆ ਗਿਆ ਸੀ। ਲੰਘੇ ਦਿਨ ਮੀਂਹ ਤੇ ਬਰਫਬਾਰੀ ਕਾਰਨ ਬਚਾਅ ਕਾਰਜਾਂ ’ਚ ਵਿਘਨ ਪਿਆ ਸੀ ਰਾਤ ਸਮੇਂ ਬਚਾਅ ਕਾਰਜ ਰੋਕ ਦਿੱਤਾ ਗਿਆ। ਅੱਜ ਸਵੇਰੇ ਮੌਸਮ ਸਾਫ਼ ਹੋਣ ਮਗਰੋਂ ਬਚਾਅ ਕਾਰਜਾਂ ’ਚ ਹੈਲਕਾਪਟਰ ਦੀ ਮਦਦ ਲਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨ.ਕੇ. ਜੋਸ਼ੀ ਨੇ ਦੱਸਿਆ ਕਿ ਮਾਣਾ ’ਚ ਤਾਇਨਾਤ ਆਈਟੀਬੀਪੀ ਦੇ ਜਵਾਨਾਂ ਨੇ ਸਵੇਰੇ ਫਿਰ ਬਚਾਅ ਕਾਰਜ ਸ਼ੁੁਰੂ ਕੀਤੇ। ਅਧਿਕਾਰੀਆਂ ਮੁਤਾਬਕ ਬਚਾਅ ਟੀਮ ਨੇ 16 ਹੋਰ ਮਜ਼ਦੂਰਾਂ ਨੂੰ ਬਰਫ ਹੇਠੋਂ ਬਾਹਰ ਕੱਢਿਆ ਜਦਕਿ ਬਾਕੀ ਅੱਠਾਂ ਦੀ ਭਾਲ ਜਾਰੀ ਹੈ ਜੋ 24 ਘੰਟਿਆਂ ਤੋਂ ਵੱਧ ਸਮੇਂ ਫਸੇ ਹੋਏ ਹਨ।
ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਸੰਦੀਪ ਤਿਵਾੜੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਚਾਏ ਗਏ ਮਜ਼ਦੂਰਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਵਾਈ ਰਸਤੇ ਮਾਣਾ ਸਥਿਤ ਆਈਟੀਬੀਪੀ ਹਸਪਤਾਲ ਤੋਂ ਜੋਸ਼ੀਮੱਠ ਆਰਮੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਮੌਸਮ ਸਾਫ਼ ਹੋਣ ਕਾਰਨ ਬਚਾਅ ਕਾਰਜਾਂ ’ਚ ਤੇਜ਼ੀ ਆਉਣ ਦੀ ਉਮੀਦ ਹੈ। ਦੂਜੇ ਪਾਸ ਮੁੱਖ ਮੰਤਰੀ ਪੁਸ਼ਕਰ ਧਾਮੀ ਵੱੱਲੋਂ ਬਰਫ਼ ਖਿਸਕਣ ਵਾਲੀ ਥਾਂ ਦਾ ਦੌਰਾ ਕਰਨ ਦੀ ਸੰਭਾਵਨਾ ਹੈ।
ਉੱਤਰਾਖੰਡ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਕ ਫਸੇ ਹੋਏ ਮਜ਼ਦੂਰ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਨਾਲ ਸਬੰਧਤ ਹਨ। ਸੂਚੀ ’ਚ 10 ਮਜ਼ਦੂਰ ਅਜਿਹੇੇ ਵੀ ਹਨ, ਜਿਨ੍ਹਾਂ ਦੇ ਸੂਬਿਆਂ ਦਾ ਨਾਮ ਨਹੀਂ ਦੱਸਿਆ ਗਿਆ। -ਪੀਟੀਆਈ