ਉੱਤਰਾਖੰਡ ਦੇ ਚਮੋਲੀ ’ਚ ਭਿਆਨਕ ਹਾਦਸਾ: ਕਰੰਟ ਲੱਗਣ ਕਾਰਨ 16 ਮੌਤਾਂ
ਦੇਹਰਾਦੂਨ, 19 ਜੁਲਾਈ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਚਮੋਲੀ ਕਸਬੇ 'ਚ ਨਮਾਮੇ ਗੰਗੇ ਪ੍ਰਾਜੈਕਟ ਨੇੜੇ ਸਥਿਤ ਐੱਸਟੀਪੀ ਪਲਾਂਟ 'ਚ ਅੱਜ 16 ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਤੇ ਕਈ ਝੁਲਸੇ ਗਏ। ਝੁਲਸਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ...
Advertisement
ਦੇਹਰਾਦੂਨ, 19 ਜੁਲਾਈ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਚਮੋਲੀ ਕਸਬੇ 'ਚ ਨਮਾਮੇ ਗੰਗੇ ਪ੍ਰਾਜੈਕਟ ਨੇੜੇ ਸਥਿਤ ਐੱਸਟੀਪੀ ਪਲਾਂਟ 'ਚ ਅੱਜ 16 ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਤੇ ਕਈ ਝੁਲਸੇ ਗਏ। ਝੁਲਸਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਇਸ ਭਿਆਨਕ ਹਾਦਸੇ ਦੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮਰਨ ਵਾਲਿਆਂ ਵਿੱਚ ਉੱਤਰਾਖੰਡ ਪੁਲੀਸ ਦਾ ਸਬ ਇੰਸਪੈਕਟਰ ਸ਼ਾਮਲ ਹੈ।
Advertisement
Advertisement