ਉੱਤਰਾਖੰਡ: ਹਲਦਵਾਨੀ ’ਚ ਹਿੰਸਾ ਦੌਰਾਨ 6 ਮੌਤਾਂ ਤੇ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ
ਹਲਦਵਾਨੀ, 9 ਫਰਵਰੀ ਉੱਤਰਾਖੰਡ ਦੇ ਹਲਦਵਾਨੀ ਕਸਬੇ ਵਿੱਚ ਗੈਰਕਾਨੂੰਨੀ ਤੌਰ ’ਤੇ ਉਸਾਰੇ ਮਦਰੱਸੇ ਨੂੰ ਢਾਹੁਣ ਮਗਰੋਂ ਵੀਰਵਾਰ ਨੂੰ ਭੜਕੀ ਹਿੰਸਾ ਵਿੱਚ ਹੁਣ ਤੱਕ ਛੇ ਦੰਗਾਕਾਰੀ ਮਾਰੇ ਗਏ ਹਨ। ਇਹਤਿਆਤ ਵਜੋਂ ਕਸਬੇ ਵਿਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਪੁਲੀਸ...
Advertisement
ਹਲਦਵਾਨੀ, 9 ਫਰਵਰੀ
Advertisement
ਉੱਤਰਾਖੰਡ ਦੇ ਹਲਦਵਾਨੀ ਕਸਬੇ ਵਿੱਚ ਗੈਰਕਾਨੂੰਨੀ ਤੌਰ ’ਤੇ ਉਸਾਰੇ ਮਦਰੱਸੇ ਨੂੰ ਢਾਹੁਣ ਮਗਰੋਂ ਵੀਰਵਾਰ ਨੂੰ ਭੜਕੀ ਹਿੰਸਾ ਵਿੱਚ ਹੁਣ ਤੱਕ ਛੇ ਦੰਗਾਕਾਰੀ ਮਾਰੇ ਗਏ ਹਨ। ਇਹਤਿਆਤ ਵਜੋਂ ਕਸਬੇ ਵਿਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਪੁਲੀਸ ਨੂੰ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਦੰਗਾਕਾਰੀ ਤੇ ਪੱਥਰਬਾਜ਼ਾਂ ਦੀ ਸ਼ਨਾਖਤ ਲਈ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ। ਉੱਤਰਾਖੰਡ ਦੇ ਮੁੱਖ ਸਕੱਤਰ ਰਾਧਾ ਰਾਤੂਰੀ, ਡੀਜੀਪੀ ਅਭਿਨਵ ਕੁਮਾਰ ਤੇ ਏਡੀਜੀਪੀ ਏ.ਪੀ.ਅੰਸ਼ੂਮਨ ਨੇ ਹਲਦਵਾਨੀ ਜਾ ਕੇ ਹਾਲਾਤ ਦੀ ਸਮੀਖਿਆ ਕੀਤੀ। ਸੂਬਾ ਸਰਕਾਰ ਨੇ ਪੂਰੇ ਸੂਬੇ ਵਿਚ ਹਾਈ ਅਲਰਟ ਜਾਰੀ ਕਰਦਿਆਂ ਬਨਭੂਲਪੁਰਾ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾਵਾਂ ਤੇ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
Advertisement