ਉੱਤਰ ਪ੍ਰਦੇਸ਼: ਮੁੱਜ਼ਫਰਨਗਰ-ਸਾਬਰਮਤੀ ਐਕਸਪ੍ਰੈੱਸ ਦੇ ਦੋ ਡੱਬੇ ਲੀਹੋਂ ਲੱਥੇ
Muzaffarpur-Sabarmati express derails near Kanpur in UP
Kanpur: The site after two coaches of the Muzaffarpur-Sabarmati JanSadharan Express derailed between Kanpur and Tundla in Uttar Pradesh. PTI Photo
Advertisement
ਮੁਜ਼ੱਫਰਪੁਰ-ਸਾਬਰਮਤੀ ਜਨ ਸਧਾਰਨ ਐਕਸਪ੍ਰੈੱਸ Muzaffarpur-Sabarmati JanSadharan Express ਦੇ ਦੋ ਡੱਬੇ ਅੱਜ ਦੁਪਹਿਰ ਵੇਲੇ ਪਟੜੀ ਤੋਂ ਉਤਰ ਗਏ। ਰੇਲਵੇ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉੱਤਰ ਪ੍ਰਦੇਸ਼ ਦੇ ਕਾਨਪੁਰ ਅਤੇ ਟੁੰਡਲਾ ਵਿਚਕਾਰ ਵਾਪਰੀ।
ਅਧਿਕਾਰੀ ਨੇ ਕਿਹਾ, ‘‘ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਦੋ ਡੱਬੇ ਜਿਨ੍ਹਾਂ ਵਿੱਚ ਇੱਕ ਟਰਾਲੀ ਕੋਚ ਸ਼ਾਮਲ ਹੈ, ਲੂਪ ਲਾਈਨ ਵਿੱਚ ਪੱਟੜੀ ਤੋਂ ਉਤਰ ਗਏ।’’ ਉਨ੍ਹਾਂ ਕਿਹਾ ਕਿ ਇੰਜਣ ਤੋਂ ਪਿੱਛੇ ਪੰਜਵਾਂ ਅਤੇ ਛੇਵਾਂ ਡੱਬੇ ਸ਼ਾਮ 4.20 ਵਜੇ Bhaupur Yard ’ਚ ਪਟੜੀ ਤੋਂ ਉਤਰ ਗਿਆ। ਅਧਿਕਾਰੀ ਮੁਤਾਬਕ ਕਾਨਪੁਰ ਤੋਂ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਰੇਲਗੱਡੀ ਮੁੜ ਲੀਹ ’ਤੇ ਚੜ੍ਹਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਤਰੀ ਕੇਂਦਰੀ ਰੇਲਵੇ ਜ਼ੋਨ ਦੇ ਜਨਰਲ ਮੈਨੇਜਰ ਅਤੇ ਡਿਵੀਜ਼ਨਲ ਰੇਲਵੇ ਮੈਨੇਜਰ ਵੀ ਮੌਕੇ ’ਤੇ ਪਹੁੰਚ ਗਏ ਹਨ।
Advertisement