Uttar pradesh: ਮੇਰੀ ਹੱਤਿਆ ਹੋਈ ਤਾਂ ਅਖਿਲੇਸ਼ ਯਾਦਵ ਹੋਣਗੇ ਜ਼ਿੰਮੇਵਾਰ: ਪੂਜਾ ਪਾਲ
"If I die, Akhilesh Yadav should be held responsible": Expelled MLA Pooja Pal
Advertisement
ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਸ਼ੰਸਾ ਕਰਨ ਕਰਕੇ ਸਮਾਜਵਾਦੀ ਪਾਰਟੀ (ਸਪਾ) ਵਿਚੋਂ ਕੱਢੀ ਗਈ ਚਾਇਲ ਹਲਕੇ ਤੋਂ ਵਿਧਾਇਕਾ ਪੂਜਾ ਪਾਲ Pooja Pal ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਕਤਲ ਹੁੰਦਾ ਹੈ, ਤਾਂ ਇਸ ਲਈ ਸਮਾਜਵਾਦੀ ਪਾਰਟੀ (ਸਪਾ) ਤੇ ਇਸ ਦੇ ਮੁਖੀ ਅਖਿਲੇਸ਼ ਯਾਦਵ Akhilesh Yadav ਇਸ ਲਈ ਜ਼ਿੰਮੇਵਾਰ ਹੋਣਗੇ।
ਸਮਾਜਵਾਦੀ ਪਾਰਟੀ ’ਚੋਂ ਕੱਢੀ ਗਈ ਵਿਧਾਇਕਾ Pooja Pal ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਮੇਰੇ ਪਤੀ ਦੇ ਕਾਤਲਾਂ ਨੂੰ ਸਜ਼ਾ ਮਿਲ ਗਈ ਹੈ। ਜਿਸ ਤਰ੍ਹਾਂ ਤੁਸੀਂ (ਅਖਿਲੇਸ਼) ਨੇ ਮੈਨੂੰ ਸ਼ਰ੍ਹੇਆਮ ਬੇਇੱਜ਼ਤ ਕੀਤਾ ਹੈ ਅਤੇ ਮੈਨੂੰ ਮਰਨ ਲਈ ਛੱਡ ਦਿੱਤਾ ਹੈ, ਉਸ ਨੇ ਸਮਾਜਵਾਦੀ ਪਾਰਟੀ ਦੇ ਅਪਰਾਧਕ ਅਨਸਰਾਂ ਦਾ ਹੌਸਲਾ ਵਧ ਦਿੱਤਾ ਹੈ।। ਇਸ ਲਈ ਸੰਭਵ ਹੈ ਕਿ ਮੇਰਾ ਵੀ ਮੇਰੇ ਪਤੀ ਵਾਂਗ ਕਤਲ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੇਰੇ ਕਤਲ ਦੇ ਜ਼ਿੰੰਮੇਵਾਰ ਸਮਾਜਵਾਦੀ ਪਾਰਟੀ ਅਤੇ ਅਖਿਲੇਸ਼ ਯਾਦਵ ਮੰਨੇ ਜਾਣੇ ਚਾਹੀਦੇ ਹਨ।’’
ਪੂਜਾ ਪਾਲ ਨੇ ਸਮਾਜਵਾਦੀ ਪਾਰਟੀ ’ਚੋਂ ਕੱਢੇ ਜਾਣ ਬਾਰੇ ਕਿਹਾ, “ਇੰਨਾ ਦਰਦ ਸਹਿਣ ਮਗਰੋਂ, ਤੁਹਾਡੀ ਪਾਰਟੀ ਤੋਂ ਕੱਢੇ ਜਾਣ ਦਾ ਪੀੜ ਬਹੁਤ ਛੋਟੀ ਲੱਗਦੀ ਹੈ।’’
ਅਖਿਲੇਸ਼ ਯਾਦਵ ਨੂੰ ਲਿਖਿਆ ਪੱਤਰ ਨੂੰ ਐਕਸ ’ਤੇ ਸਾਂਝਾ ਕਰਦਿਆਂ Samajwadi Party ’ਚੋਂ ਬਰਖਾਸਤ ਵਿਧਾਇਕਾ ਨੇ ਕਿਹਾ, ‘‘ਮੈਂ ਹਮੇਸ਼ਾ ਬੇਇਨਸਾਫ਼ੀ ਅਤੇ ਵਿਸਾਹਘਾਤ ਵਿਰੁੱਧ ਮੇਰੀ ਆਵਾਜ਼ ਉਠਾਈ ਹੈ। ਪਾਰਟੀ ਵਿੱਚੋਂ ਕੱਢਣਾ ਸਿਰਫ਼ ਮੇਰੇ ਬਾਰੇ ਨਹੀਂ ਹੈ, ਸਗੋਂ ਉੱਤਰ ਪ੍ਰਦੇਸ਼ ਦੇ ਪਛੜੇ, ਦਲਿਤ ਅਤੇ ਗਰੀਬ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਮੈਂ ਇਨਸਾਫ਼ ਦੀ ਲੜਾਈ ਲੜੀ ਹਾਂ ਅਤੇ ਲੜਦੀ ਰਹਾਂਗੀ।’’
Advertisement
Advertisement