ਉੱਤਰ ਪ੍ਰਦੇਸ਼: ਰਾਹੁਲ ਦੀ ਪਟੀਸ਼ਨ ’ਤੇ ਸੁਣਵਾਈ ਭਲਕੇ
ਅਲਾਹਾਬਾਦ ਹਾਈ ਕੋਰਟ ਨੇ ਅੱਜ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ 3 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਰਾਹੁਲ ਗਾਂਧੀ ਨੇ ਵਾਰਾਣਸੀ ਦੇ ਵਿਸ਼ੇਸ਼ ਜੱਜ (ਐੱਮ ਪੀ-ਐੱਮ ਐੱਲ ਏ) ਦੇ ਹੁਕਮਾਂ ਵਿਰੁੱਧ ਹਾਈ ਕੋਰਟ ਦਾ...
Advertisement
ਅਲਾਹਾਬਾਦ ਹਾਈ ਕੋਰਟ ਨੇ ਅੱਜ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ 3 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਰਾਹੁਲ ਗਾਂਧੀ ਨੇ ਵਾਰਾਣਸੀ ਦੇ ਵਿਸ਼ੇਸ਼ ਜੱਜ (ਐੱਮ ਪੀ-ਐੱਮ ਐੱਲ ਏ) ਦੇ ਹੁਕਮਾਂ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ 2024 ਵਿੱਚ ਅਮਰੀਕਾ ਵਿੱਚ ਦਿੱਤੇ ਗਏ ਬਿਆਨ ਸਬੰਧੀ ਵਾਰਾਣਸੀ ਦੇ ਵਿਸ਼ੇਸ਼ ਜੱਜ (ਐੱਮ ਪੀ-ਐੱਮ ਐੱਲ ਏ) ਨੇ ਏ ਸੀ ਜੇ ਐੱਮ ਕੋਰਟ ਨੂੰ ਰਾਹੁਲ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਲਈ ਕਿਹਾ ਸੀ। ਸ਼ਿਕਾਇਤਕਰਤਾ ਨਾਗੇਸ਼ਵਰ ਮਿਸ਼ਰਾ ਦੇ ਵਕੀਲ ਦੀ ਅਪੀਲ ’ਤੇ ਜਸਟਿਸ ਸਮੀਰ ਜੈਨ ਨੇ ਕਾਂਗਰਸ ਸੰਸਦ ਮੈਂਬਰ ਵੱਲੋਂ ਦਾਇਰ ਕੀਤੀ ਗਈ ਅਪੀਲ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ।
Advertisement
Advertisement