ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉੱਤਰ ਪ੍ਰਦੇਸ਼: ਮਥੁਰਾ ਵਿੱਚ ਮਾਲ ਗੱਡੀ ਲੀਹ ਤੋਂ ਉਤਰੀ

ਮਥੁਰਾ, 19 ਸਤੰਬਰ Goods Train Derailed: ਮਥੁਰਾ ਵਿੱਚ ਬੁੱਧਵਾਰ ਰਾਤ ਇੱਕ ਮਾਲ ਗੱਡੀ ਜਿਸ ਵਿਚ ਕੋਲਾ ਭਰਿਆ ਹੋਇਆ ਸੀ, ਦੇ 25 ਡੱਬੇ ਲੀਹ ਤੋਂ ਉਤਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਪੁਲੀਸ ਸਮੇਤ ਰੇਲਵੇ...
(PTI Photo)
Advertisement

ਮਥੁਰਾ, 19 ਸਤੰਬਰ

Goods Train Derailed: ਮਥੁਰਾ ਵਿੱਚ ਬੁੱਧਵਾਰ ਰਾਤ ਇੱਕ ਮਾਲ ਗੱਡੀ ਜਿਸ ਵਿਚ ਕੋਲਾ ਭਰਿਆ ਹੋਇਆ ਸੀ, ਦੇ 25 ਡੱਬੇ ਲੀਹ ਤੋਂ ਉਤਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਪੁਲੀਸ ਸਮੇਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਮਾਲ ਗੱਡੀ ਦੇ ਲੀਹੋਂ ਲੱਥਣ ਕਾਰਨ ਤਿੰਨ ਰੇਲ ਲਾਈਨਾਂ ਬੰਦ ਹੋ ਗਈਆਂ ਹਨ ਅਤੇ ਅਧਿਕਾਰੀਆਂ ਦੁਆਰਾ ਸਥਿਤੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।

Advertisement

ਡੀਆਰਐਮ ਆਗਰਾ ਡਿਵੀਜ਼ਨ ਤੇਜ ਪ੍ਰਕਾਸ਼ ਅਗਰਵਾਲ ਨੇ ਕਿਹਾ ਕਿ ਗੱਡੀ ਦੇ ਲੀਹ ਤੋਂ ਉਤਰਨ ਸਬੰਧੀ ਉਨ੍ਹਾਂ ਨੂੰ ਰਾਤ 8.12 ਵਜੇ ਦੇ ਕਰੀਬ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਗੱਡੀ ਦੇ 25 ਡੱਬੇ ਲੀਹ ਤੋਂ ਉਤਰ ਗਏ ਹਨ, ਅਸੀਂ ਇੱਥੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ। -ਏਐੱਨਆਈ

 

ਮਾਲ ਗੱਡੀ ਦੇ ਪਟੜੀ ਤੋਂ ਉਤਰਨ ਨੂੰ ਲੈ ਕੇ ਕਾਂਗਰਸ ਨੇ ਰੇਲ ਮੰਤਰੀ ਨੂੰ ਘੇਰਦੇ ਹੋਏ ਆਪਣੇ ‘ਐਕਸ’ ਹੈਂਡਲ ’ਤੇ ਲਿਖਿਆ ਕਿ 'ਰੀਲ ਮੰਤਰੀ ਜੀ, ਇਕ ਹੋਰ 'ਛੋਟੀ ਘਟਨਾ' ਹੋ ਗਈ ਹੈ। ਯੂਪੀ ਦੇ ਮਥੁਰਾ ਵਿੱਚ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਇਹ ਖ਼ਬਰ ਤੁਹਾਡੇ ਤੱਕ ਜ਼ਰੂਰ ਪਹੁੰਚੀ ਹੋਵੇਗੀ, ਤਾਂ ਕੀ ਹੋਇਆ… ਪੈਂਦੀ ਸੱਟੇ ਰੀਲ ਬਣਾ ਲਓ।

Advertisement
Tags :
Goods Train Derailed:latest newsMathura