ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉੱਤਰ ਪ੍ਰਦੇਸ਼ ਏਟੀਐੱਸ ਨੇ ਦੂਜੇ ਦਿਨ ਪਾਕਿਸਤਾਨੀ ਸੀਮਾ ਹੈਦਰ ਤੋਂ ਨੌਂ ਘੰਟੇ ਕੀਤੀ ਪੁੱਛ ਪੜਤਾਲ

ਨੋਇਡਾ, 18 ਜੁਲਾਈ ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਅੱਜ ਲਗਾਤਾਰ ਦੂਜੇ ਦਿਨ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਤੋਂ ਲਗਪਗ ਨੌਂ ਘੰਟੇ ਪੁੱਛ ਪੜਤਾਲ ਕੀਤੀ। ਉਹ ਮਈ 'ਚ ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਦਾਖ਼ਲ ਹੋਈ ਸੀ ਅਤੇ ਹੁਣ...
Advertisement

ਨੋਇਡਾ, 18 ਜੁਲਾਈ

ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਅੱਜ ਲਗਾਤਾਰ ਦੂਜੇ ਦਿਨ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਤੋਂ ਲਗਪਗ ਨੌਂ ਘੰਟੇ ਪੁੱਛ ਪੜਤਾਲ ਕੀਤੀ। ਉਹ ਮਈ 'ਚ ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਦਾਖ਼ਲ ਹੋਈ ਸੀ ਅਤੇ ਹੁਣ ਗ੍ਰੇਟਰ ਨੋਇਡਾ 'ਚ ਆਪਣੇ ਭਾਰਤੀ ਸਾਥੀ ਸਚਿਨ ਮੀਨਾ ਨਾਲ ਰਹਿ ਰਹੀ ਹੈ। ਏਟੀਐੱਸ ਸਚਿਨ ਅਤੇ ਉਸ ਦੇ ਪਿਤਾ ਨੇਤਰਪਾਲ ਸਿੰਘ ਨੂੰ ਵੀ ਪੁੱਛ ਪੜਤਾਲ ਲਈ ਆਪਣੇ ਨਾਲ ਲੈ ਗਈ ਹੈ। ਏਟੀਐੱਸ ਨੇ ਸਵੇਰੇ ਲਗਪਗ 8.30 ਵਜੇ ਉਨ੍ਹਾਂ ਨੂੰ ਘਰੋਂ ਚੁੱਕਿਆ ਸੀ। ਉਨ੍ਹਾਂ ਨੂੰ ਸਵੇਰੇ ਲਗਪਗ ਦਸ ਵਜੇ ਨੋਇਡਾ ਦੇ ਏਟੀਐੱਸ ਦਫ਼ਤਰ ਵਿੱਚ ਲਿਆਂਦਾ ਗਿਆ। ਇੱਥੇ ਉਨ੍ਹਾਂ ਤੋਂ ਸ਼ਾਮ ਤੱਕ ਪੁੱਛ ਪੜਤਾਲ ਕੀਤੀ ਗਈ। ਹੈਦਰ, ਮੀਨਾ ਤੇ ਨੇਤਰਪਾਲ ਰਾਤ ਲਗਪਗ 8.15 ਵਜੇ ਏਟੀਐੱਸ ਦਫ਼ਤਰ ’ਚੋਂ ਬਾਹਰ ਆਏ। ਉੱਤਰ ਪ੍ਰਦੇਸ਼ ਏਟੀਐੱਸ ਨੇ ਸਭ ਤੋਂ ਪਹਿਲਾਂ ਸੀਮਾ ਅਤੇ ਸਚਿਨ ਤੋਂ ਸੋਮਵਾਰ ਨੂੰ ਨੋਇਡਾ ਸਥਿਤ ਆਪਣੇ ਦਫ਼ਤਰ ਵਿੱਚ ਪੁੱਛ ਪੜਤਾਲ ਕੀਤੀ ਅਤੇ ਦੇਰ ਰਾਤ ਉਨ੍ਹਾਂ ਨੂੰ ਘਰ ਭੇਜ ਦਿੱਤਾ। ਸੀਮਾ (30) ਅਤੇ ਸਚਿਨ (22) ਨੂੰ ਗ੍ਰੇਟਰ ਨੋਇਡਾ ਪੁਲੀਸ ਨੇ 4 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਕ ਅਦਾਲਤ ਨੇ 7 ਜੁਲਾਈ ਨੂੰ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ। -ਪੀਟੀਆਈ

Advertisement

Advertisement
Tags :
ਉੱਤਰਏਟੀਐੱਸਸੀਮਾਹੈਦਰਕੀਤੀ:ਘੰਟੇਦੂਜੇਪੜਤਾਲਪਾਕਿਸਤਾਨੀਪੁੱਛਪ੍ਰਦੇਸ਼:ਲਗਾਤਾਰ