ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ: ਭਾਰਤੀ ਮੂਲ ਦੇ ਸਿੱਖ ਕਾਰੋਬਾਰੀ ਸਿੰਘ ਸਵਰਨਜੀਤ ਨੌਰਵਿਚ ਸ਼ਹਿਰ ਦੇ ਮੇਅਰ ਚੁਣੇ ਗਏ

ਸਵਰਨਜੀਤ ਨੇ 3,978 ਵੋਟਾਂ ਹਾਸਿਲ ਕਰ ਰਿਪਬਲਿਕਨ ਵਿਰੋਧੀ ਸਟੇਸੀ ਗੋਲਡ ਨੂੰ ਹਰਾਇਆ
Advertisement

ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਨੌਰਵਿਚ ਸ਼ਹਿਰ ਦੇ ਨਵੇਂ ਮੇਅਰ ਵਜੋਂ ਭਾਰਤੀ ਮੂਲ ਦੇ ਰੀਅਲ ਅਸਟੇਟ ਕਾਰੋਬਾਰੀ  ਸਿੰਘ ਸਵਰਨਜੀਤ ਨੂੰ ਚੁਣਿਆ ਗਿਆ ਹੈ। ਉਹ ਇਸ ਸੂਬੇ ਦੇ ਪਹਿਲੇ ਸਿੱਖ ਮੇਅਰ ਬਣੇ ਹਨ।

ਡੈਮੋਕ੍ਰੇਟਿਕ ਪਾਰਟੀ ਦੇ ਸਵਰਨਜੀਤ ਨੂੰ 3,978 ਵੋਟਾਂ (57.25 ਫੀਸਦੀ) ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਸਟੇਸੀ ਗੋਲਡ ਨੂੰ 2,828 ਵੋਟਾਂ (40.7 ਫੀਸਦੀ) ਮਿਲੀਆਂ।

Advertisement

ਚੋਣ ਵੈੱਬਸਾਈਟ ਮੁਤਾਬਕ, ਸਵਰਨਜੀਤ ਦੇ ਪਰਿਵਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਭਾਰਤ ਤੋਂ ਪ੍ਰਵਾਸ ਕਰ ਲਿਆ ਸੀ। ਉਹ ਖੁਦ 2007 ਵਿੱਚ ਅਮਰੀਕਾ ਪਹੁੰਚੇ ਸਨ। ਉਹ ਰੀਅਲ ਅਸਟੇਟ ਦਾ ਕਾਰੋਬਾਰੀ ਹਨ ਅਤੇ ਨੌਰਵਿਚ ਵਿੱਚ ਇੱਕ ਗੈਸ ਸਟੇਸ਼ਨ ਦੇ ਮਾਲਕ ਹਨ।

ਸਵਰਨਜੀਤ ਨੇ ਨੌਰਵਿਚ ਸ਼ਹਿਰ ਨੂੰ ਇੱਕ ਅਜਿਹਾ ਸ਼ਹਿਰ ਦੱਸਿਆ, ਜਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਖੁੱਲ੍ਹੇ ਦਿਲ ਨਾਲ ਅਪਣਾਇਆ ਹੈ।

ਸਵਰਨਜੀਤ ਉਨ੍ਹਾਂ ਕਈ ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚੋਂ ਹਨ ਜਿਨ੍ਹਾਂ ਨੇ 4 ਨਵੰਬਰ ਦੀਆਂ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਇਸ ਵਿੱਚ ਨਿਊਯਾਰਕ ਦੇ ਮੇਅਰ ਵਜੋਂ ਚੁਣੇ ਗਏ ਜੋਹਰਾਨ ਮਮਦਾਨੀ, ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਗਜ਼ਾਲਾ ਹਾਸ਼ਮੀ ਅਤੇ ਨਿਊ ਜਰਸੀ ਦੀ ਸੂਬਾਈ ਅਸੈਂਬਲੀ ਲਈ ਚੁਣੇ ਗਏ ਰਵੀ ਭੱਲਾ ਵੀ ਸ਼ਾਮਲ ਹਨ

Advertisement
Tags :
diasporaIndiancommunityIndianoriginleadershipMayorNorwichPoliticalNewsSikhleaderSwaranjitSinghUSAnews
Show comments