ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸੀ ਕੰਪਨੀਆਂ ’ਤੇ ਅਮਰੀਕੀ ਪਾਬੰਦੀਆਂ ਦਾ ਰਿਲਾਇੰਸ 'ਤੇ ਅਸਰ; ਸਰਕਾਰੀ ਅਦਾਰੇ ਵਪਾਰੀਆਂ ਰਾਹੀਂ ਖਰੀਦ ਜਾਰੀ ਰੱਖਣਗੇ

  ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਵਿਰੁੱਧ ਅਮਰੀਕਾ ਦੀਆਂ ਪਾਬੰਦੀਆਂ ਨਾਲ ਰਿਲਾਇੰਸ ਇੰਡਸਟਰੀਜ਼ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਪ੍ਰਭਾਵਿਤ ਹੋਣ ਦੀ ਉਮੀਦ ਹੈ। ਜਦੋਂ ਕਿ ਸਰਕਾਰੀ ਰਿਫਾਇਨਰੀਆਂ ਫਿਲਹਾਲ ਵਿਚੋਲੇ ਵਪਾਰੀਆਂ (traders) ਰਾਹੀਂ ਖਰੀਦ ਜਾਰੀ ਰੱਖ...
Advertisement

 

ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਵਿਰੁੱਧ ਅਮਰੀਕਾ ਦੀਆਂ ਪਾਬੰਦੀਆਂ ਨਾਲ ਰਿਲਾਇੰਸ ਇੰਡਸਟਰੀਜ਼ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਪ੍ਰਭਾਵਿਤ ਹੋਣ ਦੀ ਉਮੀਦ ਹੈ। ਜਦੋਂ ਕਿ ਸਰਕਾਰੀ ਰਿਫਾਇਨਰੀਆਂ ਫਿਲਹਾਲ ਵਿਚੋਲੇ ਵਪਾਰੀਆਂ (traders) ਰਾਹੀਂ ਖਰੀਦ ਜਾਰੀ ਰੱਖ ਸਕਦੀਆਂ ਹਨ।

Advertisement

ਉਦਯੋਗਿਕ ਸੂਤਰਾਂ ਨੇ ਦੱਸਿਆ ਕਿ ਜਨਤਕ ਖੇਤਰ ਦੀਆਂ ਇਕਾਈਆਂ ਪਾਲਣਾ ਦੇ ਜੋਖਮਾਂ ਦਾ ਮੁਲਾਂਕਣ ਕਰ ਰਹੀਆਂ ਹਨ ਪਰ ਉਹ ਤੁਰੰਤ ਰੂਸੀ ਕੱਚੇ ਤੇਲ ਦੇ ਵਹਾਅ ਨੂੰ ਰੋਕਣ ਦੀ ਸੰਭਾਵਨਾ ਨਹੀਂ ਰੱਖਦੀਆਂ, ਕਿਉਂਕਿ ਉਹ ਆਪਣੀਆਂ ਲਗਪਗ ਸਾਰੀਆਂ ਜ਼ਰੂਰਤਾਂ ਵਪਾਰੀਆਂ, ਖਾਸ ਕਰਕੇ ਯੂਰਪੀਅਨ ਵਪਾਰੀਆਂ (ਜੋ ਪਾਬੰਦੀਆਂ ਦੇ ਘੇਰੇ ਤੋਂ ਬਾਹਰ ਹਨ) ਤੋਂ ਖਰੀਦਦੀਆਂ ਹਨ।

ਉਨ੍ਹਾਂ ਕਿਹਾ ਕਿ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਜੋ ਰੂਸੀ ਕੱਚੇ ਤੇਲ ਦੀ ਭਾਰਤ ਦੀ ਸਭ ਤੋਂ ਵੱਡੀ ਖਰੀਦਦਾਰ ਹੈ, ਮਾਸਕੋ ਤੋਂ ਦੇਸ਼ ਦੀ 1.7 ਮਿਲੀਅਨ ਬੈਰਲ ਪ੍ਰਤੀ ਦਿਨ ਦੀ ਦਰਾਮਦ ਦਾ ਲਗਪਗ ਅੱਧਾ ਹਿੱਸਾ ਹੈ) ਨੂੰ ਹਾਲਾਂਕਿ ਆਪਣੀ ਦਰਾਮਦ ਨੂੰ ਮੁੜ-ਕੈਲਕੂਲੇਟ (recalibrate) ਕਰਨਾ ਪੈ ਸਕਦਾ ਹੈ ਕਿਉਂਕਿ ਇਹ ਰੂਸ ਦੀ ਰੋਸਨੇਫਟ (Rosneft) ਤੋਂ ਸਿੱਧਾ ਕੱਚਾ ਤੇਲ ਖਰੀਦਦੀ ਹੈ, ਜਿਸ ’ਤੇ ਹੁਣ ਪਾਬੰਦੀ ਲਗਾਈ ਗਈ ਹੈ।

ਰਿਲਾਇੰਸ ਨੇ ਦਸੰਬਰ 2024 ਵਿੱਚ ਰੂਸ ਦੀ ਰੋਸਨੇਫਟ ਨਾਲ 25 ਸਾਲਾਂ ਲਈ ਰੋਜ਼ਾਨਾ 500,000 ਬੈਰਲ ਰੂਸੀ ਤੇਲ ਦੀ ਦਰਾਮਦ ਲਈ ਇੱਕ ਮਿਆਦੀ ਸੌਦਾ (term deal) ਕੀਤਾ ਸੀ। ਇਹ ਵਿਚੋਲਿਆਂ ਤੋਂ ਵੀ ਤੇਲ ਖਰੀਦਦੀ ਹੈ।

ਇਸ ਸਬੰਧੀ ਕੰਪਨੀ ਨੇ ਟਿੱਪਣੀਆਂ ਲਈ ਭੇਜੀ ਗਈ ਈਮੇਲ ਦਾ ਤੁਰੰਤ ਜਵਾਬ ਨਹੀਂ ਦਿੱਤਾ ਹੈ।

ਅਮਰੀਕੀ ਵਿੱਤ ਵਿਭਾਗ ਦੇ ਆਫਿਸ ਆਫ ਫਾਰੇਨ ਐਸੇਟਸ ਕੰਟਰੋਲ (OFAC) ਨੇ ਓਪਨ ਜੁਆਇੰਟ ਸਟਾਕ ਕੰਪਨੀ ਰੋਸਨੇਫਟ ਆਇਲ ਕੰਪਨੀ (Rosneft) ਅਤੇ ਲੂਕੋਇਲ ਓਏਓ (Lukoil OAO) – ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ – 'ਤੇ ਹੋਰ ਪਾਬੰਦੀਆਂ ਲਗਾਈਆਂ ਹਨ। ਜਿਨ੍ਹਾਂ ’ਤੇ ਟਰੰਪ ਪ੍ਰਸ਼ਾਸਨ ਯੂਕਰੇਨ ਵਿੱਚ ਕ੍ਰੇਮਲਿਨ ਦੀ ‘ਜੰਗੀ ਮਸ਼ੀਨ’ ਨੂੰ ਫੰਡ ਦੇਣ ਵਿੱਚ ਮਦਦ ਕਰਨ ਦਾ ਦੋਸ਼ ਲਾਉਂਦਾ ਹੈ।

ਰੂਸ ਵੱਲੋਂ 2022 ਵਿੱਚ ਯੂਕਰੇਨ ’ਤੇ ਹਮਲੇ ਤੋਂ ਬਾਅਦ, ਭਾਰਤ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ, ਜਿਸ ਨੇ ਪੱਛਮੀ ਖਰੀਦਦਾਰਾਂ ਦੇ ਪਿੱਛੇ ਹਟਣ ਤੋਂ ਬਾਅਦ ਮਿਲੇ ਭਾਰੀ ਛੋਟ (steep discounts) ਦਾ ਫਾਇਦਾ ਉਠਾਇਆ।

Advertisement
Tags :
Punjabi NewsPunjabi TribuneReliance IndustriesReliance Industries News
Show comments