ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੇਲ ਖਰੀਦਣ ਲਈ ਅਮਰੀਕਾ ਵੱਲੋਂ ਭਾਰਤ ’ਤੇ ਦਬਾਅ ਗਲਤ: ਰੂਸ

w ਰੂਸ ਦੇ ਡਿਪਟੀ ਵਪਾਰ ਪ੍ਰਤੀਨਿਧੀ ਨੇ ਭਾਰਤ ਤੋਂ ਬਰਾਮਦ ਵਧਣ ਦੀ ਗੱਲ ਕਹੀ
Advertisement

ਨਵੀਂ ਦਿੱਲੀ, 20 ਅਗਸਤ

ਭਾਰਤ ’ਚ ਰੂਸ ਦੇ ਡਿਪਟੀ ਵਪਾਰ ਪ੍ਰਤੀਨਿਧੀ ਐਵਗੇਨੀ ਗ੍ਰਿਵਾ ਨੇ ਅਮਰੀਕੀ ਟੈਰਿਫ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਬਾਰੇ ਕਿਹਾ ਕਿ ਦੋਵਾਂ ਦੇਸ਼ਾਂ (ਭਾਰਤ-ਰੂਸ) ਵਿਚਾਲੇ ਗੱਲਬਾਤ ਦੇ ਆਧਾਰ ’ਤੇ ਇਸ ਵਿੱਚ 5 ਫੀਸਦ ਤੱਕ ਕਮੀ ਸੰਭਵ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਬੰਧਾਂ ਬਾਰੇ ਉਨ੍ਹਾਂ ਕਿਹਾ, ‘ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਵਪਾਰ ਦੀ ਆਮ ਵਿਕਾਸ ਦਰ 10 ਫੀਸਦ ਹੋਵੇਗੀ। ਰੂਸ ਨੂੰ ਭਾਰਤੀ ਬਰਾਮਦ ਤੇਜ਼ੀ ਨਾਲ ਵਧ ਰਹੀ ਹੈ। ਮਸ਼ੀਨਾਂ ਦੇ ਪੁਰਜ਼ੇ, ਇਲੈਕਟ੍ਰਾਨਿਕ ਉਪਕਰਨਾਂ, ਫਾਰਮਾ ਤੇ ਰਸਾਇਣਾਂ ਦੀ ਵੱਡੀ ਬਰਾਮਦ ਹੈ।’

Advertisement

ਭਾਰਤ ’ਚ ਰੂਸੀ ਮਿਸ਼ਨ ਦੇ ਉਪ ਮੁਖੀ ਰੋਮਨ ਬਾਬੁਸ਼ਿਕਨ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰੂਸ ਤੇ ਉਸ ਦੇ ਅਰਥਚਾਰੇ ’ਤੇ ਦਬਾਅ ਦੇ ਬਾਵਜੂਦ ਭਾਰਤ ਤੇ ਰੂਸ ਵਿਚਾਲੇ ਰੁਪੱਈਆ-ਰੂਬਲ ਦੇ ਭੁਗਤਾਨ ਰਾਹੀਂ ਸਹਿਯੋਗ ਵੱਧ ਰਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਹਰੀ ਦਬਾਵਾਂ ਦੇ ਬਾਵਜੂਦ ਵਿੱਤੀ ਸਹਿਯੋਗ ਸੁਰੱਖਿਅਤ ਬਣਿਆ ਹੋਇਆ ਹੈ। ਸਹਿਯੋਗ ’ਤੇ ਪਾਬੰਦੀਆਂ ਬਾਰੇ ਗੱਲ ਕਰਦਿਆਂ ਗ੍ਰਿਵਾ ਨੇ ਕਿਹਾ, ‘ਅਸੀਂ ਦੇਖਦੇ ਹਾਂ ਕਿ ਅਜਿਹੇ ਦਬਾਅ ਤੋਂ ਬਾਅਦ ਸਹਿਯੋਗ ’ਚ ਵਾਧਾ ਹੋਇਆ ਹੈ ਤੇ ਖਾਸ ਤੌਰ ’ਤੇ ਵਿੱਤੀ ਖੇਤਰ ਵਿੱਚ। ਇਸ ਲਈ ਜਿੰਨਾ ਜ਼ਿਆਦਾ ਦਬਾਅ ਵਧੇਗਾ, ਓਨਾ ਸਹਿਯੋਗ ਵਧੇਗਾ।’ ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਨੇ ਵਪਾਰ ’ਚ ਸਥਿਰ ਵਿਕਾਸ ਦੇਖਿਆ ਹੈ ਅਤੇ ਅਨੁਮਾਨ ਜ਼ਾਹਿਰ ਕੀਤਾ ਕਿ ਵਪਾਰ ’ਚ ਆਮ ਸਾਲਾਨਾ ਵਾਧਾ 10 ਫੀਸਦ ਹੋਵੇਗਾ।

ਇਸੇ ਦੌਰਾਨ ਰੂਸੀ ਮਿਸ਼ਨ ਦੇ ਉਪ ਮੁਖੀ ਰੋਮਨ ਬਾਬੁਸ਼ਿਕਨ ਨੇ ਕਿਹਾ ਕਿ ਰੂਸੀ ਕੱਚੇ ਤੇਲ ਦੀ ਖਰੀਦ ਨੂੰ ਲੈ ਕੇ ਅਮਰੀਕਾ ਵੱਲੋਂ ਭਾਰਤ ’ਤੇ ਦਬਾਅ ਗ਼ੈਰਵਾਜਿਬ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਬਾਹਰੀ ਦਬਾਅ ਦੇ ਬਾਵਜੂਦ ਭਾਰਤ-ਰੂਸ ਊਰਜਾ ਸਹਿਯੋਗ ਜਾਰੀ ਰਹੇਗਾ। ਉਨ੍ਹਾਂ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਭਾਰਤ ਲਈ ਇਹ ‘ਚੁਣੌਤੀ ਭਰੀ’ ਸਥਿਤੀ ਹੈ ਅਤੇ ਰੂਸ ਨੂੰ ਨਵੀਂ ਦਿੱਲੀ ਨਾਲ ਆਪਣੇ ਸਬੰਧਾਂ ’ਤੇ ਭਰੋਸਾ ਹੈ। ਰੂਸ ਖ਼ਿਲਾਫ਼ ਪੱਛਮੀ ਦੇਸ਼ਾਂ ਦੇ ਸਜ਼ਾਯੋਗ ਉਪਾਵਾਂ ਦੇ ਸੰਦਰਭ ’ਚ ਬਾਬੁਸ਼ਕਿਨ ਨੇ ਕਿਹਾ ਕਿ ਪਾਬੰਦੀਆਂ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਜੋ ਇਨ੍ਹਾਂ ਨੂੰ ਲਗਾ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਮੌਜੂਦਾ ਆਲਮੀ ਉਥਲ-ਪੁਥਲ ਵਿਚਾਲੇ ਸਥਿਰ ਸ਼ਕਤੀ ਦੇ ਰੂਪ ’ਚ ਬ੍ਰਿਕਸ ਦੀ ਭੂਮਿਕਾ ਵਧੇਗੀ। -ਏਐੱਨਆਈ/ਪੀਟੀਆਈ

Advertisement
Show comments