ਅਮਰੀਕਾ : ਭਾਰਤ ਤੋਂ ਆਏ ਧਾਗੇ ਦੀ ਖੇਪ ਵਿੱਚ ਨੀਂਦ ਦੀਆਂ ਕਰੀਬ 70,000 ਗੋਲੀਆਂ ਮਿਲੀਆਂ
ਵਾਸ਼ਿੰਗਟਨ, 29 ਜਨਵਰੀ ਅਮਰੀਕਾ ਦੇ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ (ਸੀਬੀਪੀ) ਨੇ ਭਾਰਤ ਤੋਂ ਆਈ ਧਾਗੇ ਦੀ ਇਕ ਖੇਪ ਵਿੱਚੋਂ ਲੱਗਭੱਗ 70,000 ਨੀਂਦ ਦੀਆਂ ਗੋਲੀਆਂ ਜ਼ਬਤ ਕੀਤੀਆਂ ਹਨ। ਇਨ੍ਹਾਂ ਗੋਲੀਆਂ ਦੀ ਕੀਮਤ 33,000 ਅਮਰੀਕੀ ਡਾਲਰ ਦੇ ਕਰੀਬ ਹੈ। ਸੀਬੀਪੀ ਦੇ...
Advertisement
ਵਾਸ਼ਿੰਗਟਨ, 29 ਜਨਵਰੀ
ਅਮਰੀਕਾ ਦੇ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ (ਸੀਬੀਪੀ) ਨੇ ਭਾਰਤ ਤੋਂ ਆਈ ਧਾਗੇ ਦੀ ਇਕ ਖੇਪ ਵਿੱਚੋਂ ਲੱਗਭੱਗ 70,000 ਨੀਂਦ ਦੀਆਂ ਗੋਲੀਆਂ ਜ਼ਬਤ ਕੀਤੀਆਂ ਹਨ। ਇਨ੍ਹਾਂ ਗੋਲੀਆਂ ਦੀ ਕੀਮਤ 33,000 ਅਮਰੀਕੀ ਡਾਲਰ ਦੇ ਕਰੀਬ ਹੈ।
ਸੀਬੀਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਪ ਕੈਲਿਫੋਰਨੀਆ ਦੇ ਬਿਊਨਾ ਪਾਰਕ ਸਥਿਤ ਇਕ ਪਤੇ ’ਤੇ ਭੇਜੀ ਜਾ ਰਹੀ ਸੀ।
ਜ਼ੋਲਪੀਡੇਮ ਟਾਰਟਰੇਟ ਨਾਮਕ ਇਨ੍ਹਾਂ ਗੋਲੀਆਂ ਨੂੰ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਅਨੁਸੂਚੀ IV ਨਿਯੰਤਰਿਤ ਪਦਾਰਥ ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਇਹ ਸੈਡੇਟਿਵ-ਹਿਪਨੋਟਿਕਸ ਨਾਮਕ ਦਵਾਈਆਂ ਦੀ ਸ਼੍ਰੇਣੀ ਨਾਲ ਸਬੰਧਤ ਹਨ ਜੋ ਕਿ ਡਾਕਟਰਾਂ ਵੱਲੋਂ ਨੀਂਦ ਦਾ ਇਲਾਜ ਕਰਨ ਲਈ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।
ਸੀਬੀਪੀ ਦੇ ਅਧਿਕਾਰੀਆਂ ਨੇ 17 ਦਸੰਬਰ ਨੂੰ ਵਾਸ਼ਿੰਗਟਨ ਡਲੈਸ ਹਵਾਈ ਅੱਡੇ ਦੇ ਨੇੜੇ ਇੱਕ ਏਅਰ ਕਾਰਗੋ ਗੋਦਾਮ ਵਿੱਚ ਕਾਲੇ ਧਾਗੇ ਦੀ 96 ਰੋਲਾਂ ਦੀ ਖੇਪ ਦੀ ਜਾਂਚ ਕੀਤੀ। ਉਨ੍ਹਾਂ ਨੇ ਕਾਲੇ ਧਾਗੇ ਦੇ 96 ਸਪੂਲਾਂ ਵਿੱਚੋਂ ਹਰ ਇੱਕ ਵਿੱਚ ਗੋਲੀਆ ਪ੍ਰਾਪਤ ਕੀਤੀਆਂ, ਜਿਨ੍ਹਾਂ ਦੀ ਕੁੱਲ ਸੰਖਿਆ 69,813 ਸੀ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਇਹ ਗੋਲੀਆਂ ਲਗਭਗ 33,000 ਅਮਰੀਕੀ ਡਾਲਰ ਦੀਆਂ ਹਨ। ਪੀਟੀਆਈ
Advertisement