ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ: ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ਼ ਅੱਜ ਤੋਂ ਲਾਗੂ

ਅਮਰੀਕਾ: ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ਼ ਅੱਜ ਤੋਂ ਲਾਗੂ
Advertisement

ਭਾਰਤੀ ਵਸਤਾਂ ’ਤੇ ਅਮਰੀਕਾ ’ਚ ਵਾਧੂ 25 ਫ਼ੀਸਦ ਟੈਰਿਫ ਭਲਕੇ ਬੁੱਧਵਾਰ ਤੋਂ ਲਾਗੂ ਹੋ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਤੋਂ ਬਾਜ਼ ਨਾ ਆਉਣ ਕਾਰਨ 25 ਫ਼ੀਸਦ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤੀ ਵਸਤਾਂ ’ਤੇ ਟੈਰਿਫ ਵਧ ਕੇ 50 ਫ਼ੀਸਦ ਹੋ ਜਾਵੇਗਾ। ਜੁਲਾਈ ’ਚ ਐਲਾਨਿਆ ਗਿਆ 25 ਫ਼ੀਸਦ ਟੈਰਿਫ ਪਹਿਲਾਂ ਹੀ 7 ਅਗਸਤ ਤੋਂ ਲਾਗੂ ਹੋ ਚੁੱਕਿਆ ਹੈ। ਵਾਧੂ ਟੈਰਿਫ ਲਾਗੂ ਹੋਣ ਨਾਲ ਭਾਰਤ ਦੀ ਅਮਰੀਕਾ ਨੂੰ ਬਰਾਮਦਗੀ ’ਤੇ 48.2 ਅਰਬ ਡਾਲਰ ਤੋਂ ਵੱਧ ਦਾ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤ ਤੋਂ ਇਲਾਵਾ ਅਮਰੀਕਾ ਨੇ ਬ੍ਰਾਜ਼ੀਲ ’ਤੇ 50 ਫ਼ੀਸਦ ਟੈਰਿਫ ਲਗਾਇਆ ਹੈ।

ਅਮਰੀਕੀ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 25 ਫ਼ੀਸਦ ਵਾਧੂ ਟੈਰਿਫ 27 ਅਗਸਤ ਤੋਂ ਅਮਲ ’ਚ ਆਉਣ ਦੀ ਜਾਣਕਾਰੀ ਦਿੱਤੀ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਉਤਪਾਦਾਂ ਦੀ ਦਰਾਮਦ ’ਤੇ ਡਿਊਟੀ ਦੀ ਇੱਕ ਨਵੀਂ ਦਰ ਨਿਰਧਾਰਤ ਕੀਤੀ ਗਈ ਹੈ। ਆਦੇਸ਼ ’ਚ ਕਿਹਾ ਗਿਆ ਹੈ ਕਿ ਵਧਿਆ ਹੋਇਆ ਟੈਰਿਫ ਉਨ੍ਹਾਂ ਭਾਰਤੀ ਉਤਪਾਦਾਂ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 27 ਅਗਸਤ ਨੂੰ ‘ਈਸਟਰਨ ਡੇਅਲਾਈਟ ਟਾਈਮ’ ਮੁਤਾਬਕ ਰਾਤ 12 ਵਜ ਕੇ ਇਕ ਮਿੰਟ ਜਾਂ ਉਸ ਤੋਂ ਬਾਅਦ ਖਪਤ ਲਈ ਮੁਲਕ ’ਚ ਲਿਆਂਦਾ ਗਿਆ ਹੈ ਜਾਂ ਗੁਦਾਮ ’ਚੋਂ ਕੱਢਿਆ ਗਿਆ ਹੈ। ਆਦੇਸ਼ ਅਨੁਸਾਰ ਭਾਰਤੀ ਉਤਪਾਦਾਂ ’ਤੇ ਵਾਧੂ ਟੈਰਿਫ ਰਾਸ਼ਟਰਪਤੀ ਦੇ ਕਾਰਜਕਾਰੀ ਆਦੇਸ਼ 14329 ਦੀ ਧਾਰਾ 3 ਨੂੰ ਪ੍ਰਭਾਵੀ ਬਣਾਉਣ ਲਈ ਲਗਾਏ ਜਾ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਕਰਨ ਲਈ ਭਾਰਤ ’ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਭਾਰਤ ’ਤੇ ਰੂਸੀ ਤੇਲ ਦੀ ਖ਼ਰੀਦ ਮਗਰੋਂ ਉਸ ਨੂੰ ਦੁਬਾਰਾ ਬਾਜ਼ਾਰ ’ਚ ਵੇਚ ਕੇ ‘ਮੁਨਾਫ਼ਾ’ ਕਮਾਉਣ ਦਾ ਦੋਸ਼ ਲਗਾਇਆ ਹੈ। -ਪੀਟੀਆਈ

Advertisement

 

ਟਰੰਪ ਵੱਲੋਂ ਡਿਜੀਟਲ ਟੈਕਸਾਂ ਵਾਲੇ ਮੁਲਕਾਂ ’ਤੇ ਹੋਰ ਟੈਰਿਫ ਲਗਾਉਣ ਦੀ ਧਮਕੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡਿਜੀਟਲ ਟੈਕਸ ਲਗਾਉਣ ਵਾਲੇ ਮੁਲਕਾਂ ਨੂੰ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇ ਇਹ ਮੁਲਕ ਅਜਿਹੇ ਕਾਨੂੰਨ ਨਹੀਂ ਹਟਾਉਂਦੇ ਹਨ ਤਾਂ ਉਨ੍ਹਾਂ ਵੱਲੋਂ ਬਰਾਮਦ ਵਸਤਾਂ ’ਤੇ ‘ਵਾਧੂ ਟੈਰਿਫ’ ਲਗਾਏ ਜਾਣਗੇ। ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਯੂਰਪੀ ਯੂਨੀਅਨ ਦੇ ਮੈਂਬਰਾਂ ਵੱਲੋਂ ਇਤਿਹਾਸਕ ਡਿਜੀਟਲ ਸੇਵਾਵਾਂ ਐਕਟ ਲਾਗੂ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਬਹੁਤ ਸਾਰੇ ਮੁਲਕਾਂ ਨੇ ਖਾਸ ਕਰਕੇ ਯੂਰਪ ਵਿੱਚ ਡਿਜੀਟਲ ਸੇਵਾ ਪ੍ਰੋਵਾਈਡਰਾਂ ਦੇ ਵਿਕਰੀ ਮਾਲੀਏ ’ਤੇ ਟੈਕਸ ਲਗਾਏ ਗਏ ਹਨ, ਜਿਨ੍ਹਾਂ ਵਿੱਚ ਅਲਫਾਬੇਟ ਦਾ ਗੂਗਲ, ​​ਮੇਟਾ ਦਾ ਫੇਸਬੁੱਕ, ਐਪਲ ਅਤੇ ਐਮਾਜ਼ੋਨ ਸ਼ਾਮਲ ਹਨ। -ਰਾਇਟਰਜ਼

ਅਮਰੀਕੀ ਟੈਰਿਫ ਲਾਗੂ ਹੋਣ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਮੂਧੇ ਮੂੰਹ

ਮੁੰਬਈ: ਅਮਰੀਕਾ ਵੱਲੋਂ 25 ਫ਼ੀਸਦ ਵਾਧੂ ਟੈਰਿਫ ਲਗਾਏ ਜਾਣ ਤੋਂ ਇਕ ਦਿਨ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਗਿਆ। ਬੀਐੱਸਈ ਸੈਂਸੈਕਸ 849.37 ਅੰਕ ਡਿੱਗ ਕੇ 80,786.54 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 255.70 ਅੰਕਾਂ ਦੇ ਨੁਕਸਾਨ ਨਾਲ 24,712.05 ’ਤੇ ਪਹੁੰਚ ਗਿਆ। ਮਾਹਿਰਾਂ ਮੁਤਾਬਕ ਟਰੰਪ ਵੱਲੋਂ ਫੈੱਡ ਗਵਰਨਰ ਨੂੰ ਲਾਂਭੇ ਕਰਨ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਰਜ ਕੀਤੀ ਗਈ ਹੈ। -ਪੀਟੀਆਈ

ਕਈ ਖੇਤਰਾਂ ’ਤੇ ਪਵੇਗਾ ਅਸਰ

ਅਮਰੀਕੀ ਟੈਰਿਫ ਦਾ ਅਸਰ ਭਾਰਤ ਵੱਲੋਂ ਬਰਾਮਦ ਕੀਤੇ ਜਾਂਦੇ ਕੱਪੜਿਆਂ, ਗਹਿਣਿਆਂ, ਝੀਂਗਿਆਂ, ਚਮੜੇ ਨਾਲ ਬਣੀਆਂ ਵਸਤਾਂ, ਜੁੱਤੀਆਂ, ਪਸ਼ੂ ਉਤਪਾਦਾਂ, ਰਸਾਇਣਾਂ, ਇਲੈਕਟ੍ਰੀਕਲ ਅਤੇ ਮਕੈਨੀਕਲ ਮਸ਼ੀਨਰੀ ਜਿਹੇ ਖੇਤਰਾਂ ’ਤੇ ਪਵੇਗਾ। ਫਾਰਮਾ, ਊਰਜਾ ਅਤੇ ਇਲੈਕਟ੍ਰਾਨਿਕ ਵਸਤਾਂ ਨਾਲ ਜੁੜੇ ਸੈਕਟਰ ਹਾਲੇ ਡਿਊਟੀਆਂ ਤੋਂ ਬਚੇ ਹੋਏ ਹਨ।

Advertisement
Show comments