ਲਾਲ ਕਿਲ੍ਹੇ ਤੋਂ ਕਰੋੜਾਂ ਦਾ ਕਲਸ਼ ਚੋਰੀ
ਕੌਮੀ ਰਾਜਧਾਨੀ ਦੇ ਲਾਲ ਕਿਲ੍ਹਾ ਕੰਪਲੈਕਸ ਵਿੱਚ ਕਰਵਾਏ ਗਏ ਜੈਨ ਧਾਰਮਿਕ ਸਮਾਗਮ ’ਚੋਂ ਲਗਪਗ 1 ਕਰੋੜ ਰੁਪਏ ਦਾ ਕਲਸ਼ ਚੋਰੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ 760 ਗ੍ਰਾਮ ਸੋਨੇ ਨਾਲ ਬਣੇ ਇਸ ਕਲਸ਼ ਵਿੱਚ ਲਗਪਗ 150 ਗ੍ਰਾਮ ਕੀਮਤੀ ਰਤਨ ਜੜੇ...
Advertisement
ਕੌਮੀ ਰਾਜਧਾਨੀ ਦੇ ਲਾਲ ਕਿਲ੍ਹਾ ਕੰਪਲੈਕਸ ਵਿੱਚ ਕਰਵਾਏ ਗਏ ਜੈਨ ਧਾਰਮਿਕ ਸਮਾਗਮ ’ਚੋਂ ਲਗਪਗ 1 ਕਰੋੜ ਰੁਪਏ ਦਾ ਕਲਸ਼ ਚੋਰੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ 760 ਗ੍ਰਾਮ ਸੋਨੇ ਨਾਲ ਬਣੇ ਇਸ ਕਲਸ਼ ਵਿੱਚ ਲਗਪਗ 150 ਗ੍ਰਾਮ ਕੀਮਤੀ ਰਤਨ ਜੜੇ ਹੋਏ ਸਨ, ਜਿਨ੍ਹਾਂ ਵਿੱਚ ਹੀਰੇ, ਰੂਬੀ ਅਤੇ ਪੰਨੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਕਲਸ਼ 3 ਸਤੰਬਰ ਨੂੰ ਰਸਮ ਦੌਰਾਨ ਚੋਰੀ ਹੋਇਆ ਸੀ। ਸ਼ਿਕਾਇਤਕਰਤਾ ਸੁਧੀਰ ਜੈਨ ਵਾਸੀ ਸਿਵਲ ਲਾਈਨਜ਼ ਅਨੁਸਾਰ ਉਹ ਰੋਜ਼ਾਨਾ ਰਸਮਾਂ ਲਈ ‘ਕਲਸ਼’ ਲਿਆਉਂਦਾ ਸੀ। ਭੀੜ ਅਤੇ ਹੰਗਾਮੇ ਦੌਰਾਨ ‘ਕਲਸ਼’ ਸਟੇਜ ਤੋਂ ਗਾਇਬ ਹੋ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਸੀ ਸੀ ਟੀ ਵੀ ਫੁਟੇਜ ਰਾਹੀਂ ਮਸ਼ਕੂਕ ਦੀ ਪਛਾਣ ਕਰ ਲਈ ਗਈ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Advertisement
Advertisement