ਯੂਪੀਐਸਸੀ ਵੱਲੋਂ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦੀ ਉਮੀਦਵਾਰੀ ਰੱਦ
ਨਵੀਂ ਦਿੱਲੀ, 31 ਜੁਲਾਈ ਯੂਪੀਐੱਸਸੀ ਨੇ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇੜਕਰ ਦੀ ਅਸਥਾਈ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ’ਤੇ ਭਵਿੱਖ ਦੀਆਂ ਸਾਰੀਆਂ ਪ੍ਰੀਖਿਆਵਾਂ/ਚੋਣ ਲਈ ਵੀ ਰੋਕ ਲਾ ਦਿੱਤੀ ਹੈ। ਯੂਪੀਐੱਸਸੀ ਨੇ ਇੱਕ ਬਿਆਨ ਵਿੱਚ ਕਿਹਾ ਮੌਜੂਦ ਰਿਕਾਰਡ...
Advertisement
ਨਵੀਂ ਦਿੱਲੀ, 31 ਜੁਲਾਈ
ਯੂਪੀਐੱਸਸੀ ਨੇ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇੜਕਰ ਦੀ ਅਸਥਾਈ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ’ਤੇ ਭਵਿੱਖ ਦੀਆਂ ਸਾਰੀਆਂ ਪ੍ਰੀਖਿਆਵਾਂ/ਚੋਣ ਲਈ ਵੀ ਰੋਕ ਲਾ ਦਿੱਤੀ ਹੈ। ਯੂਪੀਐੱਸਸੀ ਨੇ ਇੱਕ ਬਿਆਨ ਵਿੱਚ ਕਿਹਾ ਮੌਜੂਦ ਰਿਕਾਰਡ ਦੀ ਧਿਆਨ ਨਾਲ ਜਾਂਚ ਕੀਤੀ ਗਈ ਹੈ ਜਿਸ ਦੌਰਾਨ ਖੇੜਕਰ ਨੂੰ ਸੀਐਸਈ-2022 ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਿਸ ਕਾਰਨ ਸਿਵਲ ਸੇਵਾਵਾਂ ਪ੍ਰੀਖਿਆ-2022 ਲਈ ਉਸਦੀ ਅਸਥਾਈ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਖੇੜਕਰ ’ਤੇ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਯੂਪੀਐਸਸੀ ਪ੍ਰੀਖਿਆਵਾਂ/ਚੋਣ ਤੋਂ ਸਥਾਈ ਤੌਰ 'ਤੇ ਰੋਕ ਲਾ ਦਿੱਤੀ ਗਈ ਹੈ। ਯੂਪੀਐਸਸੀ ਨੇ ਕਿਹਾ ਕਿ ਪੂਜਾ ਖੇੜਕਰ ਨੂੰ 30 ਜੁਲਾਈ ਨੂੰ ਦੁਪਹਿਰ 3:30 ਵਜੇ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਆਖ਼ਰੀ ਮੌਕਾ ਦਿੱਤਾ ਗਿਆ ਸੀ ਪਰ ਉਹ ਨਿਰਧਾਰਤ ਸਮੇਂ ਦੇ ਦੌਰਾਨ ਆਪਣਾ ਸਪੱਸ਼ਟੀਕਰਨ ਪੇਸ਼ ਕਰਨ ਨਹੀਂ ਕਰ ਸਕੀ। ਪੀਟੀਆਈ
Advertisement
Advertisement