ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਪੀ: ਇਟਾਵਾ ਲੋਕ ਸਭਾ ਹਲਕੇ ’ਚ ਭਾਜਪਾ ਉਮੀਦਵਾਰ ਦੀ ਪਤਨੀ ਵੀ ਪਤੀ ਖ਼ਿਲਾਫ਼ ਮੈਦਾਨ ’ਚ ਡਟੀ

ਇਟਾਵਾ (ਉੱਤਰ ਪ੍ਰਦੇਸ਼), 25 ਅਪਰੈਲ ਇਥੇ ਵਿਲੱਖਣ ਸਿਆਸੀ ਲੜਾਈ ’ਚ ਮ੍ਰਿਦੁਲਾ ਕਠੇਰੀਆ ਨੇ ਆਪਣੇ ਪਤੀ ਤੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਤੇ ਇਸ ਵਾਰ ਪਾਰਟੀ ਦੇ ਉਮੀਦਵਾਰ ਰਾਮ ਸ਼ੰਕਰ ਖ਼ਿਲਾਫ਼ ਇਟਾਵਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ...
Advertisement

ਇਟਾਵਾ (ਉੱਤਰ ਪ੍ਰਦੇਸ਼), 25 ਅਪਰੈਲ

ਇਥੇ ਵਿਲੱਖਣ ਸਿਆਸੀ ਲੜਾਈ ’ਚ ਮ੍ਰਿਦੁਲਾ ਕਠੇਰੀਆ ਨੇ ਆਪਣੇ ਪਤੀ ਤੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਤੇ ਇਸ ਵਾਰ ਪਾਰਟੀ ਦੇ ਉਮੀਦਵਾਰ ਰਾਮ ਸ਼ੰਕਰ ਖ਼ਿਲਾਫ਼ ਇਟਾਵਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮ੍ਰਿਦੁਲਾ ਨੇ ਇਟਾਵਾ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਪਰ ਬਾਅਦ ਵਿੱਚ ਵਾਪਸ ਲੈ ਲਿਆ ਸੀ। ਇਸ ਦੌਰਾਨ ਉਸ ਦੇ ਪਤੀ ਰਾਮ ਸ਼ੰਕਰ ਕਠੇਰੀਆ ਇਟਾਵਾ ਤੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤੇ ਸਨ। ਮੀਡੀਆ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ, ‘ਮੈਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ। ਮੈਂ ਚੋਣ ਲੜਾਂਗੀ। ਮੈਂ ਉਸ (ਭਾਜਪਾ ਸੰਸਦ ਮੈਂਬਰ ਰਾਮ ਸ਼ੰਕਰ ਕਥੇਰੀਆ) ਖ਼ਿਲਾਫ਼ ਚੋਣ ਲੜਾਂਗੀ।’ ਇਟਾਵਾ ਹਲਕੇ ਵਿੱਚ 13 ਮਈ ਨੂੰ ਚੋਣਾਂ ਹੋਣੀਆਂ ਹਨ।

Advertisement

Advertisement