ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਪੀ: ਰਨਵੇਅ ਤੋਂ ਉੱਤਰਿਆ ਪ੍ਰਾਈਵੇਟ ਜੈੱਟ; ਵਾਲ ਵਾਲ ਬਚੇ ਯਾਤਰੀ ਅਤੇ ਪਾਇਲਟ

ਵੀਰਵਾਰ ਨੂੰ ਮੁਹੰਮਦਾਬਾਦ ਹਵਾਈ ਪੱਟੀ ’ਤੇ ਇੱਕ ਨਿੱਜੀ ਜੈੱਟ ਰਨਵੇਅ ਤੋਂ ਖਿਸਕ ਕੇ ਝਾੜੀਆਂ ਵਿੱਚ ਜਾ ਡਿੱਗਿਆ। ਸਾਰੇ ਯਾਤਰੀ ਅਤੇ ਦੋ ਪਾਇਲਟ ਸੁਰੱਖਿਅਤ ਹਨ। ਜ਼ਿਲ੍ਹਾ ਅਧਿਕਾਰੀਆਂ ਅਨੁਸਾਰ ਜੈੱਟ ਸਰਵਿਸ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਅਤੇ ਰਜਿਸਟ੍ਰੇਸ਼ਨ ਨੰਬਰ VT-DEZ ਵਾਲਾ ਜੈੱਟ...
ਵੀਡੀਓਗ੍ਰੈਬ
Advertisement
ਵੀਰਵਾਰ ਨੂੰ ਮੁਹੰਮਦਾਬਾਦ ਹਵਾਈ ਪੱਟੀ ’ਤੇ ਇੱਕ ਨਿੱਜੀ ਜੈੱਟ ਰਨਵੇਅ ਤੋਂ ਖਿਸਕ ਕੇ ਝਾੜੀਆਂ ਵਿੱਚ ਜਾ ਡਿੱਗਿਆ। ਸਾਰੇ ਯਾਤਰੀ ਅਤੇ ਦੋ ਪਾਇਲਟ ਸੁਰੱਖਿਅਤ ਹਨ। ਜ਼ਿਲ੍ਹਾ ਅਧਿਕਾਰੀਆਂ ਅਨੁਸਾਰ ਜੈੱਟ ਸਰਵਿਸ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਅਤੇ ਰਜਿਸਟ੍ਰੇਸ਼ਨ ਨੰਬਰ VT-DEZ ਵਾਲਾ ਜੈੱਟ ਸਵੇਰੇ 10.30 ਵਜੇ ਦੇ ਕਰੀਬ ਉਡਾਣ ਭਰਦੇ ਸਮੇਂ ਕੰਟਰੋਲ ਗੁਆ ਬੈਠਾ ਅਤੇ ਰਨਵੇਅ ਤੋਂ ਝਾੜੀਆਂ ਵਿੱਚ ਜਾ ਡਿੱਗਿਆ।
ਉਨ੍ਹਾਂ ਕਿਹਾ ਕਿ ਜੈੱਟ ਜ਼ਿਲ੍ਹੇ ਦੇ ਉਦਯੋਗਿਕ ਖੇਤਰ ਵਿੱਚ ਨਿਰਮਾਣ ਅਧੀਨ ਇੱਕ ਬੀਅਰ ਫੈਕਟਰੀ ਦੇ ਪ੍ਰਬੰਧ ਨਿਰਦੇਸ਼ਕ ਨੂੰ ਲੈ ਕੇ ਜਾ ਰਿਹਾ ਸੀ, ਜੋ ਪ੍ਰੋਜੈਕਟ ਸਾਈਟ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ। ਘਟਨਾ ਤੋਂ ਬਾਅਦ ਸਬ-ਡਿਵੀਜ਼ਨਲ ਮੈਜਿਸਟ੍ਰੇਟ ਮੌਕੇ ’ਤੇ ਪਹੁੰਚੇ। ਜ਼ਿਲ੍ਹਾ ਮੈਜਿਸਟ੍ਰੇਟ ਆਸ਼ੂਤੋਸ਼ ਕੁਮਾਰ ਦਿਵੇਦੀ ਨੇ ਕਿਹਾ, ‘‘ਇੱਕ ਨਿਰਮਾਣ ਅਧੀਨ ਫੈਕਟਰੀ ਦੇ ਐੱਮਡੀ ਨੂੰ ਲੈ ਕੇ ਜਾ ਰਿਹਾ ਪ੍ਰਾਈਵੇਟ ਜੈੱਟ ਟੇਕਆਫ ਦੌਰਾਨ ਕੰਟਰੋਲ ਗੁਆ ਬੈਠਾ ਅਤੇ ਨੇੜੇ ਦੀਆਂ ਝਾੜੀਆਂ ਵਿੱਚ ਜਾ ਡਿੱਗਾ। ਖੁਸ਼ਕਿਸਮਤੀ ਨਾਲ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸੱਟ ਤੋਂ ਬਚਾਅ ਰਿਹਾ।’’ -ਪੀਟੀਆਈ
Advertisement
Show comments