ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Unrest in Manipur ਮਨੀਪੁਰ: ਮੈਤੇਈ ਸੰਗਠਨ ਦੇ ‘ਸ਼ਾਂਤੀ ਮਾਰਚ’ ਕਾਰਨ ਕਾਂਗਪੋਕਪੀ ਜ਼ਿਲ੍ਹੇ ’ਚ ਮੁੜ ਤਣਾਅ; ਇਕ ਦੀ ਮੌਤ; 25 ਜ਼ਖ਼ਮੀ

Manipur: Unrest in Kangpokpi dist as locals defy Shah's directive for free movement across state
ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਮੁਜ਼ਾਹਰਾਕਾਰੀਆਂ ਵੱਲੋਂ ਸਾੜਿਆ ਗਿਆ ਵਾਹਨ। ਫੋਟੋ: ਪੀਟੀਆਈ
Advertisement

ਪੁਲੀਸ ਤੇ ਮੁਜ਼ਾਹਰਾਕਾਰੀਆਂ ਦੇ ਟਕਰਾਅ ’ਚ ਕਈ ਜ਼ਖ਼ਮੀ; ਸੂਬੇ ਭਰ ਵਿਚ 8 ਮਾਰਚ ਤੋਂ ਆਜ਼ਾਦਾਨਾ ਆਵਾਜਾਈ ਦੀਆਂ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜਾਰੀ ਹਦਾਇਤਾਂ ਲਾਗੂ ਕਰਾਉਣ ਲਈ ਮਾਰਚ ਕਰ ਰਿਹਾ ਸੀ ਮੈਤੇਈ ਸੰਗਠਨ

ਇੰਫਾਲ, 8 ਮਾਰਚ

Advertisement

ਨਸਲੀ ਹਿੰਸਾ ਦਾ ਸ਼ਿਕਾਰ ਸੂਬੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਸੱਜਰੀ ਗੜਬੜ ਦੇਖਣ ਨੂੰ ਮਿਲੀ ਜਦੋਂ ਸੁਰੱਖਿਆ ਬਲਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 8 ਮਾਰਚ ਤੋਂ ਸੂਬੇ ਭਰ ਵਿੱਚ ਆਜ਼ਾਦਾਨਾ ਆਵਾਜਾਈ ਯਕੀਨੀ ਬਣਾਏ ਜਾਣ ਦੀਆਂ ਜਾਰੀ ਹਦਾਇਤਾਂ ਅਤੇ ਇੱਕ ਮੈਤੇਈ ਸੰਗਠਨ ਵੱਲੋਂ ਕੀਤੇ ਜਾ ਰਹੇ ‘ਸ਼ਾਂਤੀ ਮਾਰਚ’ ਦਾ ਵਿਰੋਧ ਕਰਨ ਵਾਲੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ। ਇਸ ਦੌਰਾਨ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਤੇ 25 ਜ਼ਖ਼ਮੀ ਹੋ ਗਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਰੋਕਣ ਲਈ ਸੜਕਾਂ ’ਤੇ ਪੱਥਰ ਵਿਛਾ ਦਿੱਤੇ ਤੇ ਦਰੱਖਤ ਸੜਕਾਂ ’ਤੇ ਸੁੱਟ ਦਿੱਤੇ। ਇਸ ਮੌਕੇ ਸਵੇਰ ਵੇਲੇ ਜਦੋਂ ਇੰਫਾਲ, ਚੁਰਾਚਾਂਦਪੁਰ, ਵਿਸ਼ਣੂਪੁਰ ਤੇ ਹੋਰ ਇਲਾਕਿਆਂ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਆਵਾਜਾਈ ਸ਼ੁਰੂ ਹੋਈ ਤਾਂ ਕੁਕੀ ਸੰਗਠਨ ਨੇ ਇਸ ਦਾ ਵਿਰੋਧ ਕੀਤਾ। ਇਹ ਜਾਣਕਾਰੀ ਮਿਲੀ ਹੈ ਕਿ ਸੁਰੱਖਿਆ ਬਲਾਂ ਨੇ ਪੈਲੇਟ ਗਨਾਂ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਜਦੋਂ ਸੁਰੱਖਿਆ ਬਲਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 8 ਮਾਰਚ ਤੋਂ ਸੂਬੇ ਭਰ ਵਿੱਚ ਆਜ਼ਾਦਾਨਾ ਆਵਾਜਾਈ ਯਕੀਨੀ ਬਣਾਏ ਜਾਣ ਦੀਆਂ ਜਾਰੀ ਹਦਾਇਤਾਂ ਅਤੇ ਇੱਕ ਮੈਤੇਈ ਸੰਗਠਨ ਵੱਲੋਂ ਕੀਤੇ ਜਾ ਰਹੇ ‘ਸ਼ਾਂਤੀ ਮਾਰਚ’ ਦਾ ਵਿਰੋਧ ਕਰਨ ਵਾਲੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ ਤਾਂ ਇਕ ਜਣੇ ਦੀ ਮੌਤ ਹੋ ਗਈ।

ਪੁਲੀਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਦੀ ਸੁਰੱਖਿਆ ਕਰਮੀਆਂ ਨਾਲ ਝੜਪ ਹੋਈ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇੰਫਾਲ ਤੋਂ ਸੈਨਾਪਤੀ ਜ਼ਿਲ੍ਹੇ ਲਈ ਜਾ ਰਹੀ ਸਰਕਾਰੀ ਟਰਾਂਸਪੋਰਟ ਵਿਭਾਗ ਦੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਮੁਜ਼ਾਹਰਾਕਾਰੀਆਂ ਨੇ ਕੁਝ ਨਿੱਜੀ ਵਾਹਨਾਂ ਨੂੰ ਸਾੜ ਦਿੱਤਾ।

ਮੁਜ਼ਾਹਰਾਕਾਰੀਆਂ ਨੇ NH-2 (ਇੰਫਾਲ-ਦੀਮਾਪੁਰ ਹਾਈਵੇ) ਉਤੇ ਟਾਇਰਾਂ ਨੂੰ ਅੱਗਾਂ ਲਾ ਦਿੱਤੀਆਂਅਤੇ ਰਾਜ ਸਰਕਾਰ ਦੇ ਵਾਹਨਾਂ ਦੀ ਕਿਸੇ ਵੀ ਆਵਾਜਾਈ ਨੂੰ ਰੋਕਣ ਲਈ ਸੜਕਾਂ ਵਿਚਕਾਰ ਇਕੱਠੇ ਹੋਏ।

ਪੁਲੀਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਦੀ ਸੁਰੱਖਿਆ ਕਰਮੀਆਂ ਨਾਲ ਝੜਪ ਹੋਈ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇੰਫਾਲ ਤੋਂ ਸੈਨਾਪਤੀ ਜ਼ਿਲ੍ਹੇ ਲਈ ਜਾ ਰਹੀ ਸਰਕਾਰੀ ਟਰਾਂਸਪੋਰਟ ਵਿਭਾਗ ਦੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਮੁਜ਼ਾਹਰਾਕਾਰੀਆਂ ਨੇ ਕੁਝ ਨਿੱਜੀ ਵਾਹਨਾਂ ਨੂੰ ਸਾੜ ਦਿੱਤਾ।

ਕੁੱਕੀ ਸੜਕ ਬੰਦ ਕਰ ਕੇ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਪੀਟੀਆਈ

ਮੁਜ਼ਾਹਰਾਕਾਰੀਆਂ ਨੇ NH-2 (ਇੰਫਾਲ-ਦੀਮਾਪੁਰ ਹਾਈਵੇ) ਉਤੇ ਟਾਇਰਾਂ ਨੂੰ ਅੱਗਾਂ ਲਾ ਦਿੱਤੀਆਂਅਤੇ ਰਾਜ ਸਰਕਾਰ ਦੇ ਵਾਹਨਾਂ ਦੀ ਕਿਸੇ ਵੀ ਆਵਾਜਾਈ ਨੂੰ ਰੋਕਣ ਲਈ ਸੜਕਾਂ ਦੇ ਵਿਚਕਾਰ ਇਕੱਠੇ ਹੋ ਗਏ।

ਮੈਤੇਈ ਸੰਸਥਾ ਫੈਡਰੇਸ਼ਨ ਆਫ਼ ਸਿਵਲ ਸੁਸਾਇਟੀ (FOCS) ਦੁਆਰਾ ਕੀਤੇ ਜਾ ਰਹੇ ਸ਼ਾਂਤੀ ਮਾਰਚ ਦੇ ਵਿਰੁੱਧ ਵੀਮੁਜ਼ਾਹਰਾ ਕੀਤਾ ਗਿਆ ਸੀ। ਹਾਲਾਂਕਿ, 10 ਤੋਂ ਵੱਧ ਚਾਰ-ਪਹੀਆ ਵਾਹਨਾਂ ਵਿੱਚ ਚੱਲ ਰਹੇ ਸ਼ਾਂਤੀ ਮਾਰਚ ਨੂੰ ਕਾਂਗਪੋਕਪੀ ਜ਼ਿਲ੍ਹੇ ਵੱਲ ਜਾਂਦੇ ਸਮੇਂ ਸੇਕਮਈ ਵਿਖੇ ਸੁਰੱਖਿਆ ਬਲਾਂ ਨੇ ਰੋਕ ਦਿੱਤਾ।

ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਮਾਰਚ ਨੂੰ ਰੋਕਣ ਦੇ ਹੁਕਮ ਦਿੱਤੇ ਗਏ ਹਨ, ਕਿਉਂਕਿ ਸੰਗਠਲ ਨੇ ਮਾਰਚ ਦੀ ਇਜਾਜ਼ਤ ਨਹੀਂ ਲਈ ਸੀ।

ਹਾਲਾਂਕਿ, FOCS ਮੈਂਬਰਾਂ ਨੇ ਇਹ ਕਹਿ ਕੇ ਇਤਰਾਜ਼ ਕੀਤਾ ਕਿ ਉਹ ਸਿਰਫ਼ ਸ਼ਾਹ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ ਜੋ ਸ਼ਨਿੱਚਰਵਾਰ ਤੋਂ ਸੂਬੇ ਭਰ ਵਿੱਚ ਆਜ਼ਾਦਾਨਾ ਆਵਾਜਾਈ ਦੀ ਆਗਿਆ ਦਿੰਦੇ ਹਨ। -ਪੀਟੀਆਈ

Advertisement
Show comments