ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੁਮਾਇੰਦਗੀ ਦੇ ਅਸਾਵੇਂਪਣ ਕਾਰਨ ਲੱਦਾਖ ’ਚ ਨਾਰਾਜ਼ਗੀ

ਉਪ ਰਾਜਪਾਲ ਨੂੰ ਕੇਂਦਰ ਨਾਲ ਗੱਲਬਾਤ ਵਿੱਚ ਸਾਰੇ ਮੁੱਦੇ ਹੱਲ ਹੋਣ ਦੀ ਉਮੀਦ
Advertisement

ਲੱਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਸਵੀਕਾਰ ਕੀਤਾ ਕਿ ਕੁੱਝ ਲੋਕ ਕੇਂਦਰ ਨਾਲ ਚੱਲ ਰਹੀ ਗੱਲਬਾਤ ਦੌਰਾਨ ਨੁਮਾਇੰਦਗੀ ਦੇ ‘ਅਸਾਵੇਂਪਣ’ ਕਾਰਨ ਨਾਰਾਜ਼ ਹਨ; ਹਾਲਾਂਕਿ ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਵੇਗਾ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਲੇਹ ਅਪੈਕਸ ਬਾਡੀ (ਐੱਲ ਏ ਬੀ) ਅਤੇ ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇ ਡੀ ਏ) ਨੇ ਗ੍ਰਹਿ ਮੰਤਰਾਲੇ ਦੀ ਸਬ ਕਮੇਟੀ ਨਾਲ ਪਿਛਲੀ ਮੀਟਿੰਗ ਮਗਰੋਂ ਆਪਣੀਆਂ ਮੰਗਾਂ ਦਾ 29 ਪੰਨਿਆਂ ਦੀ ਖਰੜਾ ਤਿਆਰ ਕੀਤਾ ਹੈ। ਉਪ ਰਾਜਪਾਲ ਨੇ ਕਿਹਾ, ‘‘ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਖਰੜਾ ਤਿਆਰ ਕਰਨ ਲਈ ਕਿਹਾ ਸੀ। ਸੁਭਾਵਿਕ ਹੈ ਕਿ ਜਦੋਂ ਅਸੀਂ ਬੈਠਾਂਗੇ ਤਾਂ ਕੋਈ ਨਤੀਜਾ ਨਿਕਲੇਗਾ।’’ ਉਨ੍ਹਾਂ ਸਵੀਕਾਰ ਕੀਤਾ ਕਿ ਕੇਂਦਰ ਨਾਲ ਗੱਲਬਾਤ ਵਿੱਚ ਨੁਮਾਇੰਦਗੀ ਵਿੱਚ ਅਸਾਵੇਂਪਣ ਕਾਰਨ ਕੁੱਝ ਲੋਕ ਨਾਰਾਜ਼ ਸਨ। ਲੱਦਾਖ ਬੋਧੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੋਂਦੁਪ ਸੇਵਾਂਗ ਚੋਸਪਾ ਨੇ ਹਾਲ ਹੀ ਵਿੱਚ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਸੂਬਿਆਂ ਦਾ ਦਰਜਾ ਅਤੇ ਸੁਰੱਖਿਆ ਉਪਾਅ ਵਰਗੀਆਂ ਖੇਤਰ ਦੀਆਂ ਅਹਿਮ ਮੰਗਾਂ ’ਤੇ ਕੇਂਦਰ ਨਾਲ ਚੱਲ ਰਹੀ ਗੱਲਬਾਤ ਵਿੱਚ ਜ਼ਿਆਦਾਤਰ ਨੁਮਾਇੰਦਗੀ ਮੁਸਲਿਮ ਭਾਈਚਾਰੇ ਦੀ ਹੈ; ਬੋਧੀ ਭਾਈਚਾਰੇ ਦੀ ਪ੍ਰਤੀਨਿਧਤਾ ਘੱਟ ਹੈ।

Advertisement
Advertisement
Show comments