ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਵਿੱਚ ਇਸਲਾਮ ਦਾ ਵਿਲੱਖਣ ਤੇ ਅਹਿਮ ਸਥਾਨ: ਡੋਵਾਲ

ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਅਲ-ਇਸਾ ਦਾ ਸਨਮਾਨ
ਅਜੀਤ ਡੋਵਾਲ ਦਾ ਸਨਮਾਨ ਕਰਦੇ ਹੋਏ ਜਨਰਲ ਅਲ-ਇਸਾ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 11 ਜੁਲਾਈ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਇੱਥੇ ਕਿਹਾ ਕਿ ਅਤਿਵਾਦ ਕਿਸੇ ਧਰਮ ਨਾਲ ਨਹੀਂ ਜੁੜਿਆ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਇਤਫਾਕ ਨਹੀਂ ਹੈ ਕਿ ਦੇਸ਼ ਵਿੱਚ ਲਗਪਗ 20 ਕਰੋੜ ਮੁਸਲਮਾਨ ਹੋਣ ਦੇ ਬਾਵਜੂਦ ਆਲਮੀ ਅਤਿਵਾਦ ਵਿੱਚ ਭਾਰਤੀ ਨਾਗਰਿਕਾਂ ਦੀ ਸ਼ਮੂਲੀਅਤ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਸੱਭਿਆਚਾਰਾਂ ਅਤੇ ਧਰਮਾਂ ਦਾ ਮਿਲਣ ਕੇਂਦਰ ਰਿਹਾ ਹੈ, ਜੋ ਸਦੀਆਂ ਤੋਂ ਸਦਭਾਵਨਾ ਨਾਲ ਇਕੱਠੇ ਰਹਿ ਰਹੇ ਹਨ ਅਤੇ ਦੇਸ਼ ਵਿੱਚ ਇਸਲਾਮ ਵਿਲੱਖਣ ਅਤੇ ਅਹਿਮ ਸਥਾਨ ਰੱਖਦਾ ਹੈ। ਉਹ ਇੱਥੇ ਖੁਸਰੋ ਫਾਊਂਡੇਸ਼ਨ ਅਤੇ ਇੰਡੀਆ ਇਸਲਾਮਿਕ ਕਲਚਰਲ ਸੈਂਟਰ ਵੱਲੋਂ ਮੁਸਲਿਮ ਵਿਸ਼ਵ ਲੀਗ (ਐੱਮਡਬਲਿਊਐੱਲ) ਦੇ ਸਕੱਤਰ ਜਨਰਲ ਸ਼ੇਖ ਡਾਕਟਰ ਮੁਹੰਮਦ ਬਨਿ ਅਬਦੁਲਕਰੀਮ ਅਲ-ਇਸਾ ਦੇ ਸਨਮਾਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਅਲ-ਇਸਾ ਇਸ ਵੇਲੇ ਭਾਰਤ ਦੇ ਦੌਰੇ ’ਤੇ ਹਨ। ਇਸ ਦੌਰਾਨ ਅਲ-ਇਸਾ ਨੇ ਕਿਹਾ ਕਿ ਭਾਰਤ ਦੇ ਮੁਸਲਮਾਨਾਂ ਨੂੰ ਆਪਣੀ ਨਾਗਰਿਕਤਾ ਤੇ ਭਾਰਤੀ ਸੰਵਿਧਾਨ ’ਤੇ ਮਾਣ ਹੈ। ਡੋਵਾਲ ਨੇ ਕਿਹਾ ਕਿ ਭਾਰਤ ਵੰਨ-ਸੁਵੰਨਤਾ ਵਾਲਾ ਦੇਸ਼ ਹੇ। ਉਨ੍ਹਾਂ ਕਿਹਾ,‘‘ਇਹ (ਭਾਰਤ) ਸਭਿਆਚਾਰਾਂ, ਧਰਮਾਂ, ਭਾਸ਼ਾਵਾਂ ਅਤੇ ਨਸਲਾਂ ਦਾ ਮਿਲਣ ਕੇਂਦਰ ਰਿਹਾ ਹੈ, ਜੋ ਸਦੀਆਂ ਤੋਂ ਸਦਭਾਵਨਾ ਨਾਲ ਇਕੱਠੇ ਰਹਿ ਰਹੇ ਹਨ। ਇਹ ਉਨ੍ਹਾਂ ਦੀ ਧਾਰਮਿਕ, ਨਸਲੀ ਅਤੇ ਸੱਭਿਆਚਾਰਕ ਪਛਾਣ ਨੂੰ ਬਰਾਬਰ ਅਹਿਮੀਅਤ ਦੇਣ ’ਚ ਕਾਮਯਾਬ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਵਿਅਕਤੀਆਂ ਤੇ ਜਥੇਬੰਦੀਆਂ ਵਿਰੁੱਧ ਲੜਾਈ ਦੀ ਅਗਵਾਈ ਕਰ ਰਿਹਾ ਹੈ ਜੋ ਅਤਿਵਾਦ ਤੇ ਨਸ਼ੀਲੇ ਪਦਾਰਥਾਂ ਨੂੰ ਉਤਸ਼ਾਹਿਤ ਕਰਦੇ ਹਨ। -ਪੀਟੀਆਈ

Advertisement

Advertisement
Tags :
ਅਹਿਮਇਸਲਾਮਸਥਾਨਡੋਵਾਲਭਾਰਤ:ਵਿੱਚਵਿਲੱਖਣ