ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਂਦਰੀ ਮੰਤਰੀ ਮੰਡਲ ਵੱਲੋਂ ‘ਖੇਲੋ ਭਾਰਤ’ ਨੀਤੀ ਨੂੰ ਮਨਜ਼ੂਰੀ

ਭਾਰਤ ਨੂੰ ਵਿਸ਼ਵ ਖੇਡਾਂ ’ਚ ਸਿਖ਼ਰਲੇ ਪੰਜ ਦੇਸ਼ਾਂ ਵਿੱਚ ਲਿਆਉਣਾ ਨੀਤੀ ਦਾ ਮੁੱਖ ਟੀਚਾ
Advertisement

ਨਵੀਂ ਦਿੱਲੀ, 1 ਜੁਲਾਈਭਾਰਤ ਨੂੰ ਵਿਸ਼ਵ ਖੇਡਾਂ ਵਿੱਚ ਸਿਖਰਲੇ ਪੰਜ ਦੇਸ਼ਾਂ ਵਿੱਚ ਲਿਆਉਣ ਲਈ ਕੇਂਦਰੀ ਮੰਤਰੀ ਮੰਡਲ ਨੇ ‘ਅੱਜ ਖੇਲੋ’ ਭਾਰਤ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਉਦੇਸ਼ ਦੇਸ਼ ਨੂੰ 2036 ਓਲੰਪਿਕ ਲਈ ਮਜ਼ਬੂਤ ​​ਦਾਅਵੇਦਾਰ ਬਣਾਉਣ ਵਾਸਤੇ ਮਜ਼ਬੂਤ ਪ੍ਰਸ਼ਾਸਨਿਕ ਢਾਂਚੇ ਦੇ ਨਾਲ-ਨਾਲ ਕੋਚਿੰਗ ਅਤੇ ਖਿਡਾਰੀਆਂ ਨੂੰ ਸਮਰਥਨ ਦੇ ਮਾਮਲੇ ਵਿੱਚ ‘ਵਿਸ਼ਵ ਪੱਧਰੀ ਪ੍ਰਣਾਲੀ’ ਤਿਆਰ ਕਰਨਾ ਹੈ। ਪਹਿਲਾਂ ਇਸ ਨੂੰ ਰਾਸ਼ਟਰੀ ਖੇਡ ਨੀਤੀ ਕਿਹਾ ਜਾਂਦਾ ਸੀ ਅਤੇ ਇਸ ਨੂੰ ਪਹਿਲੀ ਵਾਰ 1984 ਵਿੱਚ ਪੇਸ਼ ਕੀਤਾ ਗਿਆ ਸੀ। ‘ਖੇਲੋ ਭਾਰਤ’ ਨੀਤੀ 2025 ਹੁਣ 2001 ਦੀ ਨੀਤੀ ਦੀ ਥਾਂ ਲਵੇਗੀ। ਇਹ ਦੇਸ਼ ਦੇ ਖੇਡ ਤੰਤਰ ਦੀ ਬਿਹਤਰੀ ਲਈ ਯੋਜਨਾਵਾਂ ਤਿਆਰ ਕਰਨ ਵਾਸਤੇ ‘ਮਾਰਗਦਰਸ਼ਕ ਦਸਤਾਵੇਜ਼’ ਹੈ।

ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਨੀਤੀ ਅਤੇ ਕੈਬਨਿਟ ਦੇ ਹੋਰ ਫੈਸਲਿਆਂ ਬਾਰੇ ਦੱਸਿਆ, ‘ਨਵੀਂ ਨੀਤੀ ਖੇਡਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗੀ। ਇਸ ਦਾ ਮੁੱਖ ਉਦੇਸ਼ 2047 ਤੱਕ ਭਾਰਤ ਨੂੰ ਸਿਖਰਲੇ ਪੰਜ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਨਾ ਹੈ।’

Advertisement

ਭਾਰਤ ਨੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟਾਈ ਹੈ, ਜਿਸ ਲਈ ਬੁਨਿਆਦੀ ਢਾਂਚਾ ਬਣਾਉਣ ਅਤੇ ਦੇਸ਼ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਬਿਆਨ ਵਿੱਚ ਨਵੀਂ ਨੀਤੀ ਨੂੰ ਕੇਂਦਰੀ ਮੰਤਰਾਲਿਆਂ, ਨੀਤੀ ਆਯੋਗ, ਰਾਜ ਸਰਕਾਰਾਂ, ਕੌਮੀ ਖੇਡ ਫੈਡਰੇਸ਼ਨਾਂ, ਅਥਲੀਟਾਂ, ਮਾਹਿਰਾਂ ਅਤੇ ਹਿੱਸੇਦਾਰਾਂ ਨਾਲ ‘ਵਿਆਪਕ ਸਲਾਹ-ਮਸ਼ਵਰੇ’ ਦਾ ਨਤੀਜੇ ਦੱਸਿਆ ਗਿਆ ਹੈ। ਇਸ ਤਹਿਤ ਖੇਡਾਂ ਨੂੰ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨਾਲ ਜੋੜਿਆ ਜਾਵੇਗਾ। ਵੈਸ਼ਨਵ ਨੇ ਕਿਹਾ, ‘ਵੱਡੀ ਗਿਣਤੀ ਵਿੱਚ ਲੋਕ ਆਈਪੀਐੱਲ ਅਤੇ ਫੁਟਬਾਲ ਮੈਚ ਦੇਖਣ ਲਈ ਯਾਤਰਾ ਕਰਦੇ ਹਨ। ਇਸ ਨਾਲ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਦਾ ਹੈ।’

ਇਹ ਦਸਤਾਵੇਜ਼ ਕੌਮੀ ਸਿੱਖਿਆ ਨੀਤੀ ਨਾਲ ਮੇਲ ਖਾਂਦਾ ਹੈ, ਜਿਸ ਵਿੱਚ ਖੇਡਾਂ ਨੂੰ ਸਕੂਲੀ ਪਾਠਕ੍ਰਮ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਉਦੇਸ਼ ਖੇਡਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਨਾਲ ਲੈਸ ਕਰਨਾ ਹੈ। -ਪੀਟੀਆਈ

ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਖੋਲੇ ਭਾਰਤ ਨੀਤੀ ਅਹਿਮ: ਮਾਂਡਵੀਆ

ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਨੂੰ ਭਾਰਤ ਦੇ ਖੇਡ ਤੰਤਰ ਨੂੰ ਮੁੜ ਆਕਾਰ ਦੇਣ ਵੱਲ ਵੱਡਾ ਕਦਮ ਦੱਸਿਆ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਇਹ ਇਤਿਹਾਸਕ ਨੀਤੀ ਜ਼ਮੀਨੀ ਪੱਧਰ ’ਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ, ਬੁਨਿਆਦੀ ਢਾਂਚੇ, ਖਿਡਾਰੀਆਂ ਦੇ ਵਿਕਾਸ ਨੂੰ ਸਮਰਥਨ ਦੇਣ ਅਤੇ ਭਾਰਤ ਨੂੰ ਵਿਸ਼ਵਵਿਆਪੀ ਖੇਡਾਂ ਵਿੱਚ ਮਜ਼ਬੂਤ ​​ਸ਼ਕਤੀ ਵਜੋਂ ਸਥਾਪਤ ਕਰਨ ਲਈ ਰਣਨੀਤਕ ਰੂਪ-ਰੇਖਾ ਵਾਂਗ ਹੈ।’

ਭਾਰਤ ਲਈ ਇਤਿਹਾਸਕ ਦਿਨ: ਮੋਦੀ

ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਵੱਲੋਂ ਖੇਲੋ ਭਾਰਤ ਨੀਤੀ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਨੂੰ ਖੇਡਾਂ ਦਾ ਕੇਂਦਰ ਬਣਾਉਣ ਦੇ ਭਾਰਤ ਦੇ ਯਤਨ ਲਈ ਇਹ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ, ‘ਉਮੀਦ ਹੈ ਕਿ ਖਿਡਾਰੀ ਹਮੇਸ਼ਾ ਇਸੇ ਤਰ੍ਹਾਂ ਅੱਗੇ ਵਧਦੇ ਅਤੇ ਖੇਡਾਂ ਵਿੱਚ ਮੱਲਾਂ ਮਾਰਦੇ ਰਹਿਣ।’ -ਪੀਟੀਆਈ

 

 

 

Advertisement