ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਧਮਾਕਾ ਮਾਮਲੇ ਵਿੱਚ ‘ਅਣਪਛਾਤੇ’ ਨਾਮਜ਼ਦ

ਨਵੀਂ ਦਿੱਲੀ, 30 ਦਸੰਬਰ ਕੌਮੀ ਰਾਜਧਾਨੀ ਵਿੱਚ ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਧਮਾਕਾ ਮਾਮਲੇ ਵਿੱਚ ਦਿੱਲੀ ਪੁਲੀਸ ਨੇ ‘ਅਣਪਛਾਤੇ’ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇੱਕ ਪੁਲੀਸ ਅਧਿਕਾਰੀ ਦੀ ਸ਼ਿਕਾਇਤ ’ਤੇ ਸ਼ੁੱਕਰਵਾਰ ਰਾਤ ਨੂੰ ਤੁਗ਼ਲਕ ਰੋਡ ਪੁਲੀਸ...
Advertisement

ਨਵੀਂ ਦਿੱਲੀ, 30 ਦਸੰਬਰ

ਕੌਮੀ ਰਾਜਧਾਨੀ ਵਿੱਚ ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਧਮਾਕਾ ਮਾਮਲੇ ਵਿੱਚ ਦਿੱਲੀ ਪੁਲੀਸ ਨੇ ‘ਅਣਪਛਾਤੇ’ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇੱਕ ਪੁਲੀਸ ਅਧਿਕਾਰੀ ਦੀ ਸ਼ਿਕਾਇਤ ’ਤੇ ਸ਼ੁੱਕਰਵਾਰ ਰਾਤ ਨੂੰ ਤੁਗ਼ਲਕ ਰੋਡ ਪੁਲੀਸ ਥਾਣੇ ਵਿੱਚ ਧਮਾਕਾਖੇਜ਼ ਸਮੱਗਰੀ ਕਾਨੂੰਨ ਦੀ ਧਾਰਾ 3 (ਜ਼ਿੰਦਗੀ ਜਾਂ ਜਾਇਦਾਦ ਨੂੰ ਖਤਰੇ ਵਿੱਚ ਪਾਉਣ ਵਾਲਾ ਧਮਾਕਾ ਕਰਨ ਦੀ ਸਜ਼ਾ) ਅਤੇ ਆਈਪੀਸੀ ਦੀ ਧਾਰਾ 427 ਤਹਿਤ ਕੇਸ ਦਰਜ ਕੀਤਾ ਹੈ। ਇਹ ਧਮਾਕਾ ਮੰਗਲਵਾਰ ਸ਼ਾਮ ਨੂੰ ਪ੍ਰਿਥਵੀਰਾਜ ਰੋਡ ’ਤੇ ਪਲਾਟ ਨੰਬਰ-4 ਵਿੱਚ ਸਥਿਤ ‘ਨੰਦਾ ਹਾਊਸ’ ਅਤੇ ਪਲਾਟ ਨੰਬਰ-2 ’ਤੇ ਸਥਿਤ ਕੇਂਦਰੀ ਹਿੰਦੀ ਸਿਖਲਾਈ ਸੰਸਥਾ ਦੀ ਚਾਰਦੀਵਾਰੀ ਵਾਲੇ ਖੇਤਰ ਵਿੱਚ ਕੀਤਾ ਗਿਆ ਸੀ। ਇਸ ਖੇਤਰ ਵਿੱਚ ਝਾੜੀਆਂ, ਬੂਟੇ ਤੇ ਦਰੱਖ਼ਤ ਹਨ ਅਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਹਾਲਾਂਕਿ, ਘਟਨਾ ਵਾਲੀ ਥਾਂ ਤੋਂ ਇਜ਼ਰਾਇਲੀ ਸਫ਼ੀਰ ਨੂੰ ‘ਇਤਰਾਜ਼ਯੋਗ’ ਭਾਸ਼ਾ ਵਿੱਚ ਸੰਬੋਧਿਤ ਇੱਕ ਚਿੱਠੀ ਮਿਲੀ ਸੀ। ਸੂਤਰਾਂ ਮੁਤਾਬਕ, ਅੰਗਰੇਜ਼ੀ ਵਿੱਚ ਲਿਖੀ ਇੱਕ ਪੰਨੇ ਦੀ ਚਿੱਠੀ ਦਾ ਸਬੰਧ ‘ਸਰ ਅੱਲ੍ਹਾ ਰਜਿਸਟੈਂਸ’ ਨਾਮ ਦੀ ਜਥੇਬੰਦੀ ਨਾਲ ਹੋਣ ਦਾ ਸ਼ੱਕ ਹੈ। ਇਸ ਵਿੱਚ ‘ਯਹੂਦੀ’ ‘ਫਲਸਤੀਨ’ ਅਤੇ ‘ਗਾਜ਼ਾ’ ਵਰਗੇ ਸ਼ਬਦਾਂ ਦਾ ਜ਼ਿਕਰ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਕਿਹਾ ਸੀ ਕਿ ਉਹ ਐੱਫਆਈਆਰ ਦਰਜ ਕਰਨ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਉਸ ਨੂੰ ਇਜ਼ਰਾਇਲੀ ਸਫ਼ੀਰ ਨੂੰ ਧਮਕੀ ਦੇਣ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਨ ਵਾਲੇ ‘ਅਹਿਮ ਸਬੂਤ’ ਮਿਲੇ ਹਨ। -ਪੀਟੀਆਈ

Advertisement

Advertisement
Show comments