ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਕਰੇਨ ਨੂੰ ਭਰੋਸਾ ਹੈ ਕਿ ਰੂਸ ਨਾਲ ਜੰਗ ਖ਼ਤਮ ਕਰਵਾਉਣ ’ਚ ਭਾਰਤ ਯੋਗਦਾਨ ਦੇਵੇਗਾ: ਜ਼ੇਲੇਂਸਕੀ 

  ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ’ਤੇ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਗਲਵਾਰ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਕੀਵ ਨੂੰ ਰੂਸ ਨਾਲ ਜੰਗ ਖ਼ਤਮ ਕਰਵਾਉਣ ਸਬੰਧੀ 'ਭਾਰਤ ਦੇ ਯੋਗਦਾਨ' ’ਤੇ ਭਰੋਸਾ...
ਫਾਈਲ ਫੋਟੋ: ਰਾਇਟਰਜ਼
Advertisement

 

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ’ਤੇ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਗਲਵਾਰ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਕੀਵ ਨੂੰ ਰੂਸ ਨਾਲ ਜੰਗ ਖ਼ਤਮ ਕਰਵਾਉਣ ਸਬੰਧੀ 'ਭਾਰਤ ਦੇ ਯੋਗਦਾਨ' ’ਤੇ ਭਰੋਸਾ ਹੈ।

Advertisement

ਜ਼ੇਲੇਂਸਕੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਯੂਕਰੇਨ 'ਸ਼ਾਂਤੀ ਅਤੇ ਗੱਲਬਾਤ' ਪ੍ਰਤੀ ਭਾਰਤ ਦੇ ਸਮਰਪਣ ਦੀ ਸ਼ਲਾਘਾ ਕਰਦਾ ਹੈ।ਯੂਕਰੇਨੀ ਰਾਸ਼ਟਰਪਤੀ ਨੇ ਕਿਹਾ, 'ਹੁਣ, ਜਦੋਂ ਪੂਰੀ ਦੁਨੀਆ ਇਸ ਭਿਆਨਕ ਜੰਗ ਨੂੰ ਸਨਮਾਨਜਨਕ ਢੰਗ ਨਾਲ ਅਤੇ ਸਥਾਈ ਸ਼ਾਂਤੀ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸਾਨੂੰ ਭਾਰਤ ਦੇ ਯੋਗਦਾਨ 'ਤੇ ਭਰੋਸਾ ਹੈ।'

ਉਨ੍ਹਾਂ ਕਿਹਾ, ‘ਕੂਟਨੀਤੀ ਨੂੰ ਮਜ਼ਬੂਤ ਕਰਨ ਵਾਲਾ ਹਰ ਫ਼ੈਸਲਾ ਨਾ ਸਿਰਫ਼ ਯੂਰਪ ਵਿੱਚ, ਸਗੋਂ ਹਿੰਦ-ਪ੍ਰਸ਼ਾਂਤ ਅਤੇ ਉਸ ਤੋਂ ਬਾਹਰ ਵੀ ਬਿਹਤਰ ਸੁਰੱਖਿਆ ਵੱਲ ਲੈ ਜਾਂਦਾ ਹੈ।’

ਪ੍ਰਧਾਨ ਮੰਤਰੀ ਮੋਦੀ ਨੇ 16 ਅਗਸਤ ਨੂੰ ਯੂਕਰੇਨ ਦੇ ਲੋਕਾਂ ਲਈ ਸ਼ਾਂਤੀ ਅਤੇ ਤਰੱਕੀ ਨਾਲ ਭਰੇ ਭਵਿੱਖ ਦੀ ਕਾਮਨਾ ਕੀਤੀ ਸੀ ਅਤੇ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਲਈ ਜ਼ੇਲੇਂਸਕੀ ਦਾ ਧੰਨਵਾਦ ਕੀਤਾ ਸੀ। ਇਸ ਤੋਂ ਪਹਿਲਾਂ ਜ਼ੇਲੇਂਸਕੀ ਨੇ 15 ਅਗਸਤ ਨੂੰ ਭਾਰਤ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਨੂੰ ਖ਼ਤਮ ਕਰਨ ਦੇ ਯਤਨਾਂ ਵਿੱਚ ਭਾਰਤ ਯੋਗਦਾਨ ਦੇਵੇਗਾ।

Advertisement
Show comments