ਉਜਵਲਾ ਯੋਜਨਾ: 25 ਲੱਖ ਵਾਧੂ ਐੱਲ ਪੀ ਜੀ ਕੁਨੈਕਸ਼ਨ ਮਨਜ਼ੂਰ
ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀ ਐੱਮ ਯੂ ਵਾਈ) ਦਾ ਦਾਇਰਾ ਵਧਾਉਂਦਿਆਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਗਰੀਬ ਔਰਤਾਂ ਨੂੰ 25 ਲੱਖ ਵਾਧੂ ਮੁਫ਼ਤ ਐੱਲ ਪੀ ਜੀ ਕੁਨੈਕਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੇਲ ਮੰਤਰਾਲੇ ਨੇ ਅੱਜ...
Advertisement
ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀ ਐੱਮ ਯੂ ਵਾਈ) ਦਾ ਦਾਇਰਾ ਵਧਾਉਂਦਿਆਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਗਰੀਬ ਔਰਤਾਂ ਨੂੰ 25 ਲੱਖ ਵਾਧੂ ਮੁਫ਼ਤ ਐੱਲ ਪੀ ਜੀ ਕੁਨੈਕਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਤੇਲ ਮੰਤਰਾਲੇ ਨੇ ਅੱਜ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਯੋਜਨਾ ਦੇ ਲਾਭਪਾਤਰੀਆਂ ਦੀ ਕੁੱਲ ਗਿਣਤੀ 10.58 ਕਰੋੜ ਤੱਕ ਪਹੁੰਚ ਜਾਵੇਗੀ। ਇਸ ਸਬੰਧੀ ਸਰਕਾਰ ਨੇ 676 ਕਰੋੜ ਰੁਪਏ ਦੇ ਖਰਚੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕੁਨੈਕਸ਼ਨ ਲੈਣ ਲਈ ਵੀ ਕੋਈ ਪੈਸਾ ਨਹੀਂ ਦੇਣਾ ਪਵੇਗਾ ਅਤੇ ਪਹਿਲਾ ਸਿਲੰਡਰ ਅਤੇ ਗੈਸ-ਚੁੱਲ੍ਹਾ ਵੀ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਦਾ ਸਾਰਾ ਖਰਚਾ ਸਰਕਾਰ ਅਤੇ ਤੇਲ ਕੰਪਨੀਆਂ ਵੱਲੋਂ ਚੁੱਕਿਆ ਜਾਵੇਗਾ।
Advertisement
Advertisement