ਗੁਜਰਾਤ ਤੇ ਮਹਾਰਾਸ਼ਟਰ ’ਚ ਦੋ ਰੇਲ ਪ੍ਰਾਜੈਕਟਾਂ ਨੂੰ ਪ੍ਰਵਾਨਗੀ
ਕੇਂਦਰ ਸਰਕਾਰ ਨੇ ਗੁਜਰਾਤ ’ਚ ਦਵਾਰਕਾ-ਕਨਾਲਸ ਰੇਲ ਲਾਈ ਡਬਲ ਕਰਨ ਅਤੇ ਮੁੰਬਈ ਮੈਟਰੋਪਾਲਿਟਨ ਖ਼ਿੱਤੇ ਦੇ ਬਦਲਾਪੁਰ ਤੇ ਕਰਜਾਤ ਵਿਚਕਾਰ ਤੀਜੀ ਤੇ ਚੌਥੀ ਲਾਈਨ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ...
Advertisement
ਕੇਂਦਰ ਸਰਕਾਰ ਨੇ ਗੁਜਰਾਤ ’ਚ ਦਵਾਰਕਾ-ਕਨਾਲਸ ਰੇਲ ਲਾਈ ਡਬਲ ਕਰਨ ਅਤੇ ਮੁੰਬਈ ਮੈਟਰੋਪਾਲਿਟਨ ਖ਼ਿੱਤੇ ਦੇ ਬਦਲਾਪੁਰ ਤੇ ਕਰਜਾਤ ਵਿਚਕਾਰ ਤੀਜੀ ਤੇ ਚੌਥੀ ਲਾਈਨ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ’ਚ 2,781 ਕਰੋੜ ਰੁਪਏ ਦੀ ਲਾਗਤ ਵਾਲੇ ਦੋਵੇਂ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਦੇਵਭੂਮੀ ਦਵਾਰਕਾ-ਕਨਾਲਸ ਰੇਲ ਲਾਈਨ ਦਵਾਰਕਾਧੀਸ਼ ਮੰਦਰ ਤੱਕ ਸੰਪਰਕ ’ਚ ਸੁਧਾਰ ਕਰੇਗੀ। ਸਰਕਾਰ ਨੇ 9,858 ਕਰੋੜ ਰੁਪਏ ਦੀ ਲਾਗਤ ਨਾਲ ਪੁਣੇ ਮੈਟਰੋ ਰੇਲ ਨੈੱਟਵਰਕ ਦੇ ਵਿਸਥਾਰ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
Advertisement
Advertisement
