ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਦਾਰਨਾਥ ਪੈਦਲ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਦੋ ਹਲਾਕ, ਤਿੰਨ ਜ਼ਖ਼ਮੀ

ਜੰਗਲਚੱਟੀ ਬਰਸਾਤੀ ਨਾਲੇ ਨੇੜੇ ਵਾਪਰੀ ਘਟਨਾ; ਸਵੇਰੇ ਵੇਲੇ ਡਿੱਗੀਆਂ ਢਿੱਗਾਂ
Advertisement

ਰੁਦਰਪ੍ਰਯਾਗ (ਉੱਤਰਾਖੰਡ), 18 ਜੂਨ

ਉੱਤਰਾਖੰਡ ’ਚ ਕੇਦਾਰਨਾਥ ਮੰਦਰ ਦੇ ਪੈਦਲ ਮਾਰਗ ’ਤੇ ਜੰਗਲਚੱਟੀ ਬਰਸਾਤੀ ਨਾਲੇ ਨੇੜੇ ਅੱਜ ਢਿੱਗਾਂ ਡਿੱਗਣ ਕਾਰਨ ਜੰਮੂ-ਕਸ਼ਮੀਰ ਦੇ ਦੋ ਪਾਲਕੀ ਵਾਹਕ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਗੁਜਰਾਤ ਦੇ ਯਾਤਰੀ ਸਣੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਿਤਿਨ ਕੁਮਾਰ ਤੇ ਚੰਦਰਸ਼ੇਖਰ ਵਾਸੀ ਜ਼ਿਲ੍ਹਾ ਡੋਡਾ, ਜੰਮੂ ਕਸ਼ਮੀਰ ਵਜੋਂ ਹੋਈ ਜੋ ਪਾਲਕੀ ਵਾਹਕ ਸਨ, ਜਦਕਿ ਜ਼ਖਮੀਆਂ ਦੀ ਪਛਾਣ ਸੰਦੀਪ ਕੁਮਾਰ ਅਤੇ ਨਿਤਿਨ ਮਨਹਾਸ ਦੋਵੇਂ ਵਾਸੀ ਡੋਡਾ ਅਤੇ ਗੁਜਰਾਤ ਦੇ ਭਾਵਨਗਰ ਵਾਸੀ ਤੀਰਥਯਾਤਰੀ ਅਕਾਸ਼ ਚਿਤਰੀਆ ਵਜੋਂ ਹੋਈ ਹੈ। ਸੰਦੀਪ ਤੇ ਮਨਹਾਸ ਵੀ ਪਾਲਕੀ ਵਾਹਕ ਸਨ।

Advertisement

ਰੁਦਰਪ੍ਰਯਾਗ ਦੇ ਐੱਸਪੀ ਅਕਸ਼ੈ ਪ੍ਰਹਿਲਾਦ ਕੋਡੇ ਨੇ ਦੱਸਿਆ ਕਿ ਢਿੱਗਾਂ ਡਿੱਗਣ ਦੀ ਘਟਨਾ ਸਵੇਰੇ ਲਗਪਗ 11.20 ਵਜੇ ਜੰਗਲਚੱਟੀ ਘਾਟ ਨੇੜੇ ਵਾਪਰੀ ਅਤੇ ਪਹਾੜੀ ਤੋਂ ਮਲਬਾ ਤੇ ਪੱਥਰ ਡਿੱਗਣ ਕਾਰਨ ਪੈਦਲ ਰਸਤੇ ਤੋਂ ਲੰਘ ਰਿਹਾ ਤੀਰਥ ਯਾਤਰੀ ਤੇ ਚਾਰ ਪਾਲਕੀ ਵਾਹਕ ਇਸ ਦੀ ਲਪੇਟ ’ਚ ਆ ਕੇ ਖੱਡ ’ਚ ਡਿੱਗ ਪਏ।

ਸੂੁਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਬਲ (ਐੱਸਡੀਆਰਐੱਫ) ਦੀ ਟੀਮ ਨੇ ਬਚਾਅ ਮੁਹਿੰਮ ਸ਼ੁਰੂ ਕਰਦਿਆਂ ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਬਾਹਰ ਕੱਢਿਆ। ਉਨ੍ਰਾਂ ਦੱਸਿਆ ਕਿ ਪੁਲੀਸ ਤੇ ਐੱਸਡੀਆਰਐੱਫ ਜਵਾਨਾਂ ਨੂੰ ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਖੱਡ ਵਿਚੋਂ ਬਾਹਰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਐੱਸਪੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਗੌਰੀਕੁੰਡ ਹਸਪਤਾਲ ਪਹੁੰਚਾਇਆ ਗਿਆ ਹੈ। ਕੋਂਡੇ ਮੁਤਾਬਕ ਪੁਲੀਸ ਸੁਰੱਖਿਆ ਹੇਠ ਯਾਤਰੀਆਂ ਦੀ ਆਵਾਜਾਈ ਜਾਰੀ ਹੈ। -ਪੀਟੀਆਈ

Advertisement
Show comments